ਮਹਾਂਵੀਰ ਮਿੱਤਲ
ਜੀਂਦ, 19 ਜਨਵਰੀ
ਕਿਸਾਨ ਸਭਾ, ਸੀਟੂ ਅਤੇ ਖੇਤ ਮਜ਼ਦੂਰ ਯੂਨੀਅਨ ਨੇ ਅੱਜ ਇੱਥੇ ਕਿਸਾਨ-ਮਜ਼ਦੂਰ ਏਕਤਾ ਦਿਵਸ ਦੀ 40ਵੀਂ ਵਰ੍ਹੇਗੰਢ ਮੌਕੇ ਨਹਿਰੂ ਪਾਰਕ ਤੋਂ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਦੀ ਰਿਹਾਇਸ਼ ਤੱਕ ਰੋਸ ਮਾਰਚ ਕੀਤਾ। ਉਸ ਮਗਰੋਂ ਤਹਿਸੀਲਦਾਰ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜੇ। ਪ੍ਰਦਰਸ਼ਨ ਤੋਂ ਪਹਿਲਾਂ ਨਹਿਰੂ ਪਾਰਕ ਵਿੱਚ ਜਨ ਸਭਾ ਕੀਤੀ, ਜਿਸਦੀ ਸਾਂਝੀ ਪ੍ਰਧਾਨਗੀ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਸਤਿਵੀਰ ਖਰਲ, ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਮਾਸਟਰ ਚਾਂਦ ਬਹਾਦੁਰ, ਖੇਤ ਮਜ਼ਦੂਰ ਆਗੂ ਸੂਰਜਭਾਨ ਨੇ ਕੀਤੀ। ਆਗੂਆਂ ਨੇ ਆਂਗਣਵਾੜੀ ਵਰਕਰਸ ਅਤੇ ਹੈਲਪਰਾਂ ਦੀ ਮੰਗਾਂ ਦਾ ਤੁਰੰਤ ਹੱਲ, ਕਿਸਾਨਾਂ ਲਈ ਖਾਦ ਦਵਾਈ ਦਾ ਪ੍ਰਬੰਧ, ਐੱਮਐੱਸਪੀ ਉੱਤੇ ਫਸਲਾਂ ਦੀ ਖਰੀਦ ਕਰਨ ਦਾ ਕਾਨੂੰਨ ਬਣਾਉਣ, ਬੇਮੌਸਮੀ ਵਰਖਾ ਤੋਂ ਖਰਾਬ ਹੋਈ ਫਸਲਾਂ ਦਾ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ।