ਹੁਸ਼ਿਆਰਪੁਰ: ਪੰਜਾਬ ਕਾਂਗਰਸ ਦੀ ਬਜ਼ੁਰਗ ਆਗੂ ਤੇ ਹੁਸ਼ਿਆਰਪੁਰ ਦੇ ਟਾਂਡਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੀ ਸੁਰਜੀਤ ਕੌਰ ਕਾਲਕਟ ਦਾ ਲੰਮੀ ਬਿਮਾਰੀ ਤੋਂ ਬਾਅਦ ਮੁਹਾਲੀ ’ਚ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਰਜੀਤ ਕੌਰ ਕਾਲਕਟ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਸੁਰਜੀਤ ਕੌਰ ਕਾਲਕਟ ਨੇ ਟਾਂਡਾ ਵਿਧਾਨ ਸਭਾ ਸੀਟ ਤੋਂ 1980 ਤੇ 1992 ’ਚ ਚੋਣ ਜਿੱਤੀ ਸੀ। ਉਹ ਹਰਚਰਨ ਸਿੰਘ ਬਰਾੜ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਵੀ ਸਨ। ਉਨ੍ਹਾਂ ਦੇ ਪਤੀ ਡਾ. ਅਮਰ ਸਿੰਘ ਕਾਲਕਟ ਵੀ ਟਾਂਡਾ ਸੀਟ ਤੋਂ ਸਾਲ 1969 ਤੇ 1972 ’ਚ ਵਿਧਾਇਕ ਚੁਣੇ ਗਏ ਸਨ। -ਪੀਟੀਆਈ