ਲੁਧਿਆਣਾ: ਪੇਂਡੂ ਖੇਤਰ ਵਿੱਚ ਟੈਕਨੀਕਲ ਵਿੱਦਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿੱਚ ਸੈਸ਼ਨ 2021 ਦੇ ਦਾਖਲੇ ਸਬੰਧੀ ਰੂਰਲ ਕੋਟੇ ਦੀ ਕਾਊਂਸਲਿੰਗ ਅੱਜ ਤੋਂ ਸ਼ੁਰੂ ਹੋ ਗਈ। ਡੀਨ ਅਕੈਡਮਿਕਸ ਅਕਸ਼ੇ ਗਿਰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕੱਲੇ ਰੂਰਲ ਕੋਟੇ ਦੇ ਜ਼ਰੀਏ ਦਾਖਲੇ ਲਈ ਕਰੀਬ 200 ਵਿਦਿਆਰਥੀਆਂ ਨੇ ਕਾਊਂਸਲਿੰਗ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਰੂਰਲ ਕੋਟੇ ਦੀ ਕਾਊਂਸਲਿੰਗ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਹੁੰਦੀ ਸੀ ਜੋ ਇਸ ਵਾਰ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਵਿਦਿਆਰਥੀਆਂ ਦੀ ਸੌਖ ਲਈ ਜੀਐੱਨਈ ਵਿੱਚ ਹੀ ਹੋ ਰਹੀ ਹੈ। -ਖੇਤਰੀ ਪ੍ਰਤੀਨਿਧ