ਲੁਧਿਆਣਾ( ਖੇਤਰੀ ਪ੍ਰਤੀਨਿਧ): ਸਥਾਨਕ ਹਲਕਾ ਪੂਰਬੀ ਵਿੱਚ ਆਪ ਪਾਰਟੀ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਵਿੱਚ ਲੋਕਾਂ ਨੂੰ ਵਿਧਵਾ ਅਤੇ ਬੁਢਾਪਾ ਪੈਨਸ਼ਨ ਦੀਆਂ 100 ਤੋਂ ਵੱਧ ਚਿੱਠੀਆਂ ਵੰਡੀਆਂ ਗਈਆਂ। ਸ੍ਰੀ ਗਰੇਵਾਲ ਨੇ ਦੱਸਿਆ ਕਿ ਸੂਬੇ ਵਿੱਚ ‘ਆਪ’ ਦੀ ਸਰਕਾਰ ਆਉਣ ’ਤੇ ਇਹ ਪੈਨਸ਼ਨ 2500 ਰੁਪਏ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਦੋਵੇਂ ਪੁਰਾਤਨ ਪਾਰਟੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਬਦਲਾਅ ਚਾਹੁੰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਬਖਸ਼ਿਸ਼ ਸਿੰਘ, ਜਤਿੰਦਰ ਸਿੰਘ ਸੋਢੀ, ਰਵੀ ਸ਼ਰਮਾ, ਰਕੇਸ਼ ਸ਼ਰਮਾ, ਗੁਰਚਰਨ ਸਿੰਘ ਛਾਬੜਾ, ਚਰਨਜੀਤ ਸਿੰਘ ਚੰਨੀ, ਅਸ਼ਵਨੀ ਸ਼ਰਮਾ, ਅਮੀਰ ਚੰਦ, ਦਰਸ਼ਨ ਚਾਵਲਾ, ਜਗਮੇਲ ਪ੍ਰਧਾਨ, ਵੇਦ ਪ੍ਰਕਾਸ਼ ਅਤੇ ਅਮਰਜੀਤ ਸਿੰਘ ਹਾਜ਼ਰ ਸਨ।