ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਮੋਰੈਨਾ ਵਿੱਚ ਸਾਲ 2018 ਵਿੱਚ ਇਕ ਧਰਨਾ ਪ੍ਰਦਰਸ਼ਨ ਨੂੰ ਕਵਰ ਕਰਨ ਵਾਲੇ ਪੱਤਰਕਾਰ ਖ਼ਿਲਾਫ਼ ਦਰਜ ਐੱਫਆਈਆਰ ’ਤੇ ਰੋਕ ਲਾ ਦਿੱਤੀ ਹੈ। ਮੁਕਾਮੀ ਅਖ਼ਬਾਰ ‘ਦੈਨਿਕ ਚੰਬਲ ਸੁਰਖੀ’ ਦੇ ਪੱਤਰਕਾਰ ਯੋਗੇਸ਼ ਕੁਮਾਰ ਹੋਲਕਰ ਖ਼ਿਲਾਫ਼ ਇਕ ਦਿਨ ਵਿੱਚ ਪੰਜ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ। ਜਸਟਿਸ ਸੰਜੈ ਕਿਸ਼ਨ ਕੌਲ ਤੇ ਰਿਸ਼ੀਕੇਸ਼ ਰੌਏ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਇਨ੍ਹਾਂ ਵਿੱਚੋਂ ਇਕ ਐੱਫਆਈਆਰ ’ਤੇ ਰੋਕ ਲਾ ਦਿੱਤੀ ਹੈ।
-ਆਈਏਐੱਨਐੱਸ