ਨਵੀਂ ਦਿੱਲੀ, 28 ਅਕਤੂਬਰ
ਆਮਦਨ ਕਰ ਵਿਭਾਗ ਨੇ ਕਈ ਸ਼ਹਿਰਾਂ ਵਿਚ ਹਵਾਲਾ ਵਪਾਰੀਆਂ ਅਤੇ ਜਾਅਲੀ ਬਿੱਲ ਬਣਾਉਣ ਵਾਲਿਆਂ ’ਤੇ ਛਾਪੇ ਦੌਰਾਨ 62 ਕਰੋੜ ਜ਼ਬਤ ਕੀਤੇ। ਆਮਦਨ ਕਰ ਵਿਭਾਗ ਦੇ ਸੂਤਰਾਂ ਨੇ ਅੱਜ ਕਿਹਾ ਕਿ ਇਹ ਬੇਨਾਮੀ ਦਾ ਪੈਸਾ ਸੀ ਅਤੇ ਇਹ ਸੰਜੇ ਜੈਨ ਨਾਮੀ ਵਿਅਕਤੀ ਦੇ ਵੱਖ-ਵੱਖ ਟਿਕਾਣਿਆਂ ਤੋਂ ਜ਼ਬਤ ਕੀਤਾ ਗਿਆ। ਆਮਦਨ ਕਰ ਵਿਭਾਗ ਨੇ ਸੋਮਵਾਰ ਨੂੰ ਦਿੱਲੀ-ਐਨਸੀਆਰ, ਹਰਿਆਣਾ, ਪੰਜਾਬ, ਉਤਰਾਖੰਡ ਅਤੇ ਗੋਆ ਦੇ 42 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿੱਥੋਂ ਇਹ ਰਾਸ਼ੀ ਜ਼ਬਤ ਕੀਤੀ ਗਈ।