ਨਵੀਂ ਦਿੱਲੀ, 2 ਮਈ
ਦੇਸ਼ ਦੇ ਕਈ ਖੇਤਰਾਂ ਵਿਚ ਕਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ। ਇਥੇ ਕਰੋਨਾ ਦੇ ਨਵੇਂ 3,157 ਕੇਸ ਸਾਹਮਣੇ ਆਏ ਹਨ। ਇਥੇ ਪਿਛਲੇ ਚੌਵੀ ਘੰਟਿਆਂ ਵਿਚ 26 ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਦੇਸ਼ ਵਿਚ ਮਰੀਜ਼ਾਂ ਦੀ ਪਾਜ਼ੇਟਿਵ ਦਰ ਵੀ ਦੋ ਮਹੀਨਿਆਂ ਬਾਅਦ ਇਕ ਫੀਸਦੀ ਤੋਂ ਉਤੇ ਹੋ ਗਈ ਹੈ।