ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਨਵੰਬਰ
ਬਲਵੰਤ ਸਿੰਘ ਰਾਮੂਵਾਲੀਆ ਲੋਕ ਭਲਾਈ ਪਾਰਟੀ ਮੁੜ ਸੁਰਜੀਤ ਕਰਨ ਜਾ ਰਹੇ ਹਨ। ਭਲਕੇ ਬੁੱਧਵਾਰ ਨੂੰ ਉਨ੍ਹਾਂ ਆਪਣੇ ਪੁਰਾਣੇ ਪਾਰਟੀ ਮੈਂਬਰਾਂ ਦੀ ਮੀਟਿੰਗ ਸੱਦੀ ਹੈ। ਰਾਮੂਵਾਲੀਆ ਇਸੇ ਪਾਰਟੀ ਜ਼ਰੀਏ ਮੁੜ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਇਸ ਸਬੰਧੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬੀਆਂ ਦੇ ਪਿਆਰ ਨੇ ਉਨ੍ਹਾਂ ਨੂੰ ਯੂਪੀ ਤੋਂ ਦੁਬਾਰਾ ਪੰਜਾਬ ਬੁਲਾਇਆ ਹੈ, ਜਿਸ ਲਈ ਹੁਣ ਉਹ ਤਿਆਰ ਹਨ। ਉਨ੍ਹਾਂ ਦੀ ਪੁਰਾਣੇ ਸਾਥੀਆਂ ਨਾਲ ਗੱਲਬਾਤ ਹੋ ਗਈ ਹੈ। ਉਹ ਲੋਕ ਭਲਾਈ ਪਾਰਟੀ ਦੀ ਨਵੀਂ ਕਾਰਜਕਾਰਨੀ ਐਲਾਨ ਕੇ ਚੋਣ ਮੈਦਾਨ ਵਿੱਚ ਉਤਰਨਗੇ। ਉਨ੍ਹਾਂ ਦੱਸਿਆ ਕਿ ਬਰਗਾੜੀ ਮਾਮਲੇ ਦਾ ਇਨਸਾਫ਼ ਅਤੇ ਨਸ਼ੇ ਨੂੰ ਖਤਮ ਕਰਨਾ ਉਨ੍ਹਾਂ ਦੀ ਪਾਰਟੀ ਦੇ ਮੁੱਖ ਏਜੰਡੇ ਹੋਣਗੇ।