ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਅਕਤੂਬਰ
ਇੱਥੇ ਅੱਜ ਲੈਂਡ ਮਾਰਗੇਜ਼ ਬੈਂਕ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰੀ ਹੰਗਾਮੀ ਮੀਟਿੰਗ ਹੋਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 2 ਨਵੰਬਰ ਤੋਂ ਐੱਸਡੀਏਬੀ ਚੰਡੀਗੜ੍ਹ, ਆਰਓ ਤੇ ਏਜੀ ਦਫਤਰ, ਪੀਏਡੀ ਬੀਜ ਤੇ ਪੰਜਾਬ ਦੇ ਸਮੂਹ ਦਫਤਰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਗੇ। ਇਸ ਵਿੱਚ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨਣ ’ਤੇ ਰੋਸ ਪ੍ਰਗਟਾਇਆ ਗਿਆ। ਯੂਨੀਅਨ ਦੇ ਬੁਲਾਰੇ ਹਰਦੇਵ ਸਿੰਘ ਹਰਪਾਲਪੁਰ ਅਤੇ ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਤਨਖ਼ਾਹ ਸਮੇਂ ਸਿਰ 7 ਤਰੀਕ ਤੋਂ ਪਹਿਲਾਂ, 9 ਫ਼ੀਸਦੀ ਕਿਸ਼ਤ ਏਰੀਅਰ ਸਮੇਤ, ਮੁਲਾਜ਼ਮਾਂ ਨੂੰ ਲੋੜ ਅਨੁਸਾਰ ਹਾਊਸ ਲੋਨ, ਕਾਰ ਲੋਨ ਅਤੇ ਪਰਸਨਲ ਲੋਨ ਦੇਣ ਆਦਿ ਮੰਗਾਂ ਜਲਦ ਪੂਰੀਆਂ ਕਰੇ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਐਮਏਬੀਡੀ ਚੰਡੀਗੜ੍ਹ ਆਰਓ ਤੇ ਏਜੀਐਮ ਦਫਤਰ, ਪੀਏਡੀਬੀ ਪੰਜਾਬ ਦੇ ਕਿਸੇ ਵੀ ਮੁਲਾਜ਼ਮ ਖਿਲਾਫ਼ ਮੈਨੇਜਮੈਂਟ ਨੇ ਕੋਈ ਕਾਰਵਾਈ ਕੀਤੀ ਤਾਂ ਪੰਜਾਬ ਦੇ ਸਾਰੇ ਦਫਤਰਾਂ ਦੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਗੇ। ਇਸ ਮੌਕੇ ਰਵਿੰਦਰਪਾਲ ਸਿੰਘ ਸੇਖੋਂ ਮੁਕਤਸਰ ਸਾਹਿਬ, ਵਰੁਨ ਮਹਿਤਾ ਫਿਰੋਜ਼ਪੁਰ, ਧਰਮਿੰਦਰ ਸਿੰਘ ਸੰਧੂ ਜ਼ਿਲ੍ਹਾ ਅੰਮ੍ਰਿਤਸਰ ਹਾਜ਼ਰ ਸਨ।