ਚੰਡੀਗੜ੍ਹ (ਟਨਸ): ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲੀਸ ਬਟਾਲੀਅਨਾਂ/ਪੁਲੀਸ ਥਾਣਿਆਂ ’ਚੋਂ ਅਣ-ਅਧਿਕਾਰਤ ਗੰਨਮੈਨ ਡਿਊਟੀ ’ਤੇ ਲਾਏ ਜਾਣ ਬਾਰੇ ਰਿਪੋਰਟ ਮੰਗੀ ਹੈ| ਉਨ੍ਹਾਂ ਆਈਜੀ/ਡੀਆਈਜੀ ਨੂੰ ਆਡਿਟ ਕਰ ਕੇ 25 ਨਵੰਬਰ ਤੱਕ ਇਹ ਰਿਪੋਰਟ ਸੌਂਪਣ ਦੀ ਹਦਾਇਤ ਕੀਤੀ ਹੈ| ਰੰਧਾਵਾ ਨੇ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਪੁਲੀਸ ਅਫ਼ਸਰ/ਕਰਮਚਾਰੀ, ਨਿਗਰਾਨ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਅਧਿਕਾਰ ਖੇਤਰ ’ਚੋਂ ਬਾਹਰ ਨਹੀਂ ਜਾਵੇਗਾ।