ਪੱਤਰ ਪ੍ਰੇਰਕ
ਰਾਜਪੁਰਾ, 1 ਮਈ
ਇੱਥੋਂ ਦੇ ਸ਼ਹਿਰੀ ਖੇਤਰ ਵਿੱਚੋਂ ਗੁਜ਼ਰਦੀ ਪਟਿਆਲਾ ਰੋਡ ’ਤੇ ਟਾਊਨ ਦੇ ਟਾਹਲੀ ਵਾਲਾ ਚੌਕ ਨੇੜੇ ਅੱਗ ਲੱਗਣ ਕਾਰਨ ਤਿੰਨ ਖੋਖਾਨੁਮਾ ਦੁਕਾਨਾਂ ਸੜ ਗਈਆਂ। ਜਾਣਕਾਰੀ ਅਨੁਸਾਰ ਦੁਪਹਿਰ ਤੋਂ ਪਹਿਲਾਂ ਜਗਤਾਰ ਸਿੰਘ ਵਾਸੀ ਨੀਲਪੁਰ ਦੀ ਰੂੰ ਪਿੰਜਣ ਵਾਲੀ ਦੁਕਾਨ ਅਤੇ ਚਿਕਨ ਦੀਆ ਰੇਹੜੀਆਂ ਲਾਉਣ ਵਾਲੇ ਦੁਕਾਨਦਾਰਾਂ ਹਿਮਾਸ਼ੂ ਅਤੇ ਆਸ਼ੂ ਦੀਆਂ ਖੋਖਾਨੁਮਾ ਦੁਕਾਨਾਂ ਵਿੱਚ ਅੱਗ ਲੱਗ ਗਈ। ਇਸ ਕਾਰਨ ਇਨ੍ਹਾਂ ਦੁਕਾਨਾਂ ਵਿੱਚ ਪਿਆ ਰੂੰ, ਰੂੰ ਪਿੰਜਣ ਵਾਲੀ ਮਸ਼ੀਨਰੀ, ਹੱਥ ਰੇਹੜੀਆਂ ਬੈਂਚ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਅਤੇ ਇੱਕਤਰ ਹੋਏ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ।