ਨਵੀਂ ਦਿੱਲੀ, 19 ਜਨਵਰੀ
ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਮੁੰਬਈ ਦੇ ਜਲ ਸੈਨਾ ਡਾਕਯਾਰਡ ਵਿੱਚ ਆਈਐੱਨਐੱਸ ਰਣਵੀਰ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ ਤਿੰਨ ਜਲ ਸੈਨਾ ਕਰਮੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਮੁੰਬਈ ਦੇ ਜਲ ਸੈਨਾ ਡਾਕਯਾਰਡ ‘ਚ ਆਈਐੱਨਐੱਸ ਰਣਵੀਰ ‘ਚ ਮੰਗਲਵਾਰ ਨੂੰ ਹੋਏ ਧਮਾਕੇ ‘ਚ ‘ਮਾਸਟਰ ਚੀਫ ਪੇਟੀ ਅਫਸਰ’ (ਐੱਮਸੀਪੀਓ) ਫਸਟ ਕਲਾਸ ਕ੍ਰਿਸ਼ਨ ਕੁਮਾਰ, ਐੱਮਸੀਪੀਓ ਸੈਕਿੰਡ ਕਲਾਸ ਸੁਰਿੰਦਰ ਕੁਮਾਰ ਅਤੇ ਐੱਮਸੀਪੀਓ ਸੈਕਿੰਡ ਕਲਾਸ ਏਕੇ ਸਿੰਘ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ।