ਬਾਲਾਸੌਰ, 22 ਦਸੰਬਰ
ਭਾਰਤ ਨੇ ਉੜੀਸਾ ਦੇ ਤੱਟੀ ਇਲਾਕੇ ’ਤੇ ਬੁੱਧਵਾਰ ਨੂੰ ਬਲਸਟਿਕ ਮਿਸਾਈਲ ‘ਪ੍ਰਲਯ’ ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਜਾਣਕਾਰੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਨੇ ਦਿੱਤੀ ਹੈ। ਵੇਰਵਿਆਂ ਅਨੁਸਾਰ ਸ਼ਾਟ ਰੇਂਜ ਵਾਲੀ ਜ਼ਮੀਨ ਤੋਂ ਜ਼ਮੀਨ ’ਤੇ ਵਾਰ ਕਰਨ ਵਾਲੀ ਇਸ ਮਿਸਾਈਲ ਨੂੰ ਡੀਆਰਡੀਓ ਵਲੋਂ ਤਿਆਰ ਕੀਤਾ ਗਿਆ ਹੈ। ਮਿਸਾਈਲ ਨੂੰ ਸਵੇਰੇ 10.30 ਵਜੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਲਾਂਚ ਕੀਤਾ ਗਿਆ ਜੋ ਆਪਣੇ ਸਾਰੇ ਮਿਸ਼ਨਾਂ ਉੱਤੇ ਖਰੀ ਉਤਰੀ। -ਪੀਟੀਆਈ