ਫ਼ਰੀਦਕੋਟ: ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਐੱਮ.ਏ. ਸੰਗੀਤ ਵਿਭਾਗ ਦਾ ਉਦਘਾਟਨ ਅੱਜ ਕਾਲਜ ਦੇ ਪ੍ਰਿੰਸੀਪਲ ਡਾ. ਰਮਿੰਦਰ ਘਈ ਨੇ ਕੀਤਾ। ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਰਾਜੇਸ਼ ਮੋਹਨ ਨੇ ਕਿਹਾ ਕਿ ਇਸ ਵਿਭਾਗ ਦੀ ਸ਼ੁਰੂਆਤ ਨਾਲ ਹੁਣ ਸੰਗੀਤ ਦੇ ਵਿਦਿਆਰਥੀਆਂ ਨੂੰ ਹੋਰ ਸਹੂਲਤ ਮਿਲੇਗੀ ਅਤੇ ਸੰਗੀਤ ਦੇ ਖੇਤਰ ਵਿੱਚ ਬ੍ਰਿਜਿੰਦਰਾ ਕਾਲਜ ਦੇ ਵਿਦਿਆਰਥੀ ਹੋਰ ਬੁਲੰਦੀਆਂ ਛੂਹਣਗੇ। ਇਸ ਉਦਘਾਟਨ ਸਮਾਗਮ ਦੌਰਾਨ ਤਬਲਾਵਾਦਕ ਅਨਿਲ ਕੁਮਾਰ, ਗਗਨਦੀਪ ਕੌਰ, ਅਕਵਿੰਦਰ ਕੌਰ, ਸੰਦੀਪ ਸਿੰਘ, ਮਨਪ੍ਰੀਤ ਕੌਰ ਨੇ ਸੰਗੀਤਕ ਵੰਨਗੀਆਂ ਪੇਸ਼ ਕੀਤੀਆਂ। ਪ੍ਰੋ. ਰਾਜੇਸ਼ ਮੋਹਨ ਨੇ ਦੱਸਿਆ ਕਿ ਇਹ ਵਿਭਾਗ ਸ਼ੁਰੂ ਕਰਨ ਵਿੱਚ ਹਲਕਾ ਫਰਦੀਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ। ਇਸ ਮੌਕੇ ਪ੍ਰੋ. ਨਵੀਨ ਜੈਨ, ਪ੍ਰੋ. ਪੂਜਾ ਭੱਲਾ, ਪ੍ਰੋ. ਨਿਰਵਰਿੰਦਰ ਕੌਰ, ਅਸ਼ਵਨੀ ਕੁਮਾਰ ਮਹਿਤਾ, ਜਤਿੰਦਰ ਕੁਮਾਰ, ਗੁਰਮੀਤ ਕੌਰ, ਸੁਨੀਤਾ ਰਾਣੀ ਅਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ