ਖੇਤਰੀ ਪ੍ਰਤੀਨਿਧ
ਪਟਿਆਲਾ, 15 ਫਰਵਰੀ
ਰਾਜਪੁਰਾ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਹੋਈ ਚੋਣ ਰੈਲੀ ਦੌਰਾਨ ਭਾਵੇਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਜ਼ੁਬਾਨ ਟਪਲਾ ਖਾ ਗਈ। ਅਸਲ ’ਚ ਇਸ ਦੌਰਾਨ ਉਹ ਸਮਾਣਾ ਦੇ ਵਿਧਾਇਕ ਕਾਕਾ ਰਾਜਿੰਦਰ ਸਿੰਘ ਦਾ ਨਾਮਕਰਨ ਵੀ ਕਰ ਗਏ। ਹੋਇਆ ਇੰਜ ਕਿ ਜਦੋਂ ਉਹ ਜ਼ਿਲ੍ਹੇ ਦੇ ਸਾਰੇ ਅੱਠ ਕਾਂਗਰਸੀ ਵਿਧਾਇਕਾਂ ਦੇ ਨਾਮ ਬੋਲ ਰਹੇ ਸਨ ਤਾਂ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਦੇ ਨਾਮ ਨਾਲ ਉਨ੍ਹਾਂ ਨੇ ਕਬੋਜ ਵੀ ਬੋਲ ਦਿੱਤਾ। ਰੈਲੀ ਦੇ ਮੁੱਖ ਪ੍ਰਬੰਧਕ ਹਰਦਿਆਲ ਸਿੰਘ ਕੰਬੋਜ ਸਨ ਜਿਸ ਕਰਕੇ ਉਨ੍ਹਾਂ ਦਾ ਸਟੇਜ ਤੋਂ ਵਾਰ-ਵਾਰ ਲਿਆ ਜਾ ਰਿਹਾ ਸੀ ਤੇ ਰਾਹੁਲ ਗਾਂਧੀ ਦੇ ਨਾਮ ’ਤੇ ਹੀ ਹਰਦਿਆਲ ਕੰਬੋਜ ਦਾ ਨਾਮ ਜ਼ਿਆਦਾ ਚੜ੍ਹ ਗਿਆ ਜਿਸ ਕਰਕੇ ਸਮਾਣਾ ਦੇ ਵਿਧਾਇਕ ਦਾ ਨਾਮ ਲੈਣ ਲੱਗਿਆ ਰਲ਼ ਗੱਡ ਹੋ ਗਿਆ।