ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ/ਜਗਰਾਉਂ, 11 ਜੁਲਾਈ
ਦਿੱਲੀ ਦੀ ਸਿੰਘੂ ਹੱਦ ’ਤੇ ਪਿੰਡ ਕਾਉਂਕੇ ਕਲਾਂ ਦੇ ਕਿਸਾਨ ਸੋਹਣ ਸਿੰਘ (45) ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਲੋਕ ਆਗੂ ਕੰਵਲਜੀਤ ਖੰਨਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ ਸਿੰਘੂ ਮੋਰਚੇ ’ਤੇ ਕੈਂਪ ਲਈ ਬਿਜਲੀ ਸਪਲਾਈ ਦਾ ਕੁਨੈਕਸ਼ਨ ਜੋੜਦੇ ਸਮੇਂ ਅਚਾਨਕ ਕਰੰਟ ਲੱਗਣ ਨਾਲ ਪਿੰਡ ਕਾਉਂਕੇ ਕਲਾਂ ਦੀ ਪੱਤੀ ਬਾਦਾ ਦਾ ਸੋਹਣ ਸਿੰਘ ਸ਼ਹੀਦ ਹੋ ਗਿਆ। ਉਸ ਦੇ ਪਰਿਵਾਰ ਵਿੱਚ ਪਤਨੀ, ਮਾਤਾ ਅਤੇ ਦੋ ਧੀਆਂ ਤੇ ਇਕ ਪੁੱਤ ਹਨ। ਬੀਕੇਯੂ ਏਕਤਾ (ਡਕੌਂਦਾ) ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ ਤੇ ਧਰਮ ਸਿੰਘ ਸੂਜਾਪੁਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦਾ ਚੈੱਕ ਮਿਲਣ ਮਗਰੋਂ ਹੀ ਸ਼ਹੀਦ ਕਿਸਾਨ ਸੋਹਣ ਸਿੰਘ ਦਾ ਸਸਕਾਰ ਕੀਤਾ ਜਾਵੇਗਾ।