ਨਵੀਂ ਦਿੱਲੀ, 6 ਫਰਵਰੀ
ਹੈਕਰ ਸਮੂਹ ਨੇ ਜੰਮੂ-ਕਸ਼ਮੀਰ ਵਿੱਚ ਭਾਰਤੀ ਏਅਰਟੈੱਲ ਦੇ ਨੈੱਟਵਰਕ ਦੀ ਵਰਤੋਂ ਕਰਨ ਵਾਲੇ ਫੌਜੀ ਜਵਾਨਾਂ ਦਾ ਕਥਿਤ ਤੌਰ ’ਤੇ ਡਾਟਾ ਲੀਕ ਕਰ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਆਪਣੇ ਸਿਸਟਮ ਵਿੱਚ ਕਿਸੇ ਕਿਸਮ ਦੀ ਸੰਨ੍ਹ ਲੱਗਣ ਤੋਂ ਇਨਕਾਰ ਕੀਤਾ ਹੈ। ਸਮੂਹ ਨੂੰ ਰੈਡ ਰੈਬਿਟ ਟੀਮ ਦਾ ਨਾਮ ਦਿੱਤਾ ਗਿਆ ਹੈ। ਸਮੂਹ ਨੇ ਕੁਝ ਭਾਰਤੀ ਵੈੱਬਸਾਈਟਾਂ ਨੂੰ ਹੈਕ ਕਰਕੇ ਡਾਟਾ ਉਨ੍ਹਾਂ ਦੇ ਵੈੱਬ ਪੋਰਟਲਾਂ ’ਤੇ ਡੇਟਾ ਪਾ ਦਿੱਤਾ ਹੈ। ਫੌਜ ਨੇ ਅਜਿਹੀ ਕਿਸ ਘਟਨਾ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।