ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 11 ਜੁਲਾਈ
ਬੀਤੇ ਦਿਨ ਪਿੰਡ ਸਰੌਦ ਅਤੇ ਮੰਡਿਆਲਾ ਦੇ ਵਿਚਕਾਰ ਬਣੇ ਸ਼ਿਵ ਮੰਦਰ ਅੰਦਰ ਸ਼ਿਵਲਿੰਗ ਦੀ ਭੰਨ-ਤੋੜ ਕੀਤੀ ਗਈ ਸੀ, ਇਸ ਮਾਮਲੇ ’ਚ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਿਸ ਵੱਲੋਂ ਮੰਦਰ ਵਿੱਚ ਕੀਤੀ ਗਈ ਭੰਨ-ਤੋੜ ਨੂੰ ਕਬੂਲਿਆ ਗਿਆ ਹੈ। ਜਾਣਕਾਰੀ ਮੁਤਾਬਕ ਫੜੇ ਗਏ ਵਿਅਕਤੀ ਉਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਐੱਸਪੀ ਅਮਨਦੀਪ ਸਿੰਘ ਬਰਾੜ, ਡੀਐੱਸਪੀ ਰਣਜੀਤ ਸਿੰਘ ਅਤੇ ਅਹਿਮਦਗੜ੍ਹ ਦੇ ਡੀ.ਐੱਸ.ਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਮੁਸ਼ੱਕਤ ਤੋਂ ਬਾਅਦ ਮੁਲਜ਼ਮ ਨੂੰ ਡਰੇਨ ਨੇੜਿਓਂ ਕਾਬੂ ਕੀਤਾ ਗਿਆ ਹੈ।