ਰਤੀਆ: ਫ਼ਤਿਹਾਬਾਦ ਰੋਡ ’ਤੇ ਜਾਖਨ ਦਾਦੀ ਖੇਤਰ ਵਿੱਚ ਦੇਰ ਰਾਤ ਖੇਤਾਂ ਵਿੱਚ ਤੇਦੂੰਏ ਦੇ ਘੁੰਮਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਦੇ ਕਿਸਾਨਾਂ ਵਿੱਚ ਹੜਕੰਪ ਮੱਚ ਗਿਆ। ਇਸ ਜਾਨਵਰ ਦੁਆਰਾ ਕੁਝ ਲੋਕਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਕੱਟਣ ਦੀ ਜਾਣਕਾਰੀ ਵੀ ਮਿਲੀ ਹੈ। ਜਿਸ ਕਾਰਨ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੇ ਇਸਦੀ ਸੂਚਨਾ ਵਣਜੀਵ ਵਿਭਾਗ ਦੇ ਰੱਖਿਅਕਾਂ ਨੂੰ ਦੇ ਦਿੱਤੀ ਪਰ ਸੂਚਨਾ ਦੇ ਬਾਅਦ ਵੀ ਵਣਜੀਵ ਰੱਖਿਅਕ ਮੌਕੇ ’ਤੇ ਨਹੀਂ ਪਹੁੰਚੇ ਅਤੇ ਪਿੰਡ ਦੇ ਲੋਕਾਂ ਦੁਆਰਾ ਪਹਿਰਾ ਲਗਾ ਦਿੱਤਾ ਗਿਆ। -ਪੱਤਰ ਪ੍ਰੇਰਕ