ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 22 ਨਵੰਬਰ
ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਕੈਲਪੁਰ ਵਿਚ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਵਾਲੀਬਾਲ ਗਰਾਊਂਡ ਦੀ ਮੁਰੰਮਤ, ਰੰਗ-ਰੋਗਨ ਅਤੇ ਖੇਡਾਂ ਦੇ ਸਾਮਾਨ ਲਈ 75,000 ਰੁਪਏ ਦੀ ਨਿੱਜੀ ਮਾਲੀ ਮਦਦ ਵੀ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਕੇਂਦਰ ਜਾਂ ਸੂਬੇ ਦੀਆਂ ਸਰਕਾਰਾਂ ਜਿਹੜੇ ਮਰਜ਼ੀ ਹੱਥਕੰਡੇ ਅਪਣਾਉਣ ਪਰ ਉਹ ਲੋਕ ਸੇਵਾ ਦੇ ਰਾਹ ਤੋਂ ਥਿੜਕਾ ਨਹੀਂ ਸਕਦੇ। ਪਿੰਡ ਕੈਲਪੁਰ ਦੇ ਖਿਡਾਰੀਆਂ ਨੇ ਹਲਕਾ ਵਿਧਾਇਕ ਦਾ ਮਾਲੀ ਮਦਦ ਲਈ ਧੰਨਵਾਦ ਵੀ ਕੀਤਾ।