ਤਿਰੂਵਨੰਤਪੁਰਮ, 11 ਜੁਲਾਈ
ਕੇਰਲਾ ਵਿਚ ਜ਼ੀਕਾ ਵਾਇਰਸ ਦੇ ਤਿੰਨ ਹੋਰ ਕੇਸ ਮਿਲੇ ਹਨ। ਇਕ ਨਿੱਕੇ ਬੱਚੇ ਵਿਚ ਵੀ ਵਾਇਰਸ ਪਾਇਆ ਗਿਆ ਹੈ। ਹੁਣ ਤੱਕ 18 ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰੀ ਵੀਨਾ ਜੌਰਜ ਨੇ ਕਿਹਾ ਕਿ ਸਰਕਾਰ ਟੈਸਟਿੰਗ ਕੇਂਦਰ ਬਣਾ ਰਹੀ ਹੈ। 22 ਮਹੀਨਿਆਂ ਦਾ ਬੱਚਾ, ਇਕ 46 ਸਾਲ ਦਾ ਪੁਰਸ਼ ਤੇ 29 ਸਾਲ ਦੀ ਸਿਹਤ ਵਰਕਰ ਵਾਇਰਸ ਦੀ ਲਪੇਟ ਵਿਚ ਆਏ ਹਨ। 26 ਸੈਂਪਲ ਨੈਗੇਟਿਵ ਵੀ ਮਿਲੇ ਹਨ। ਐਨਆਈਵੀ ਪੁਣੇ ਕੇਂਦਰ ਤੋਂ ਰਾਜ ਨੂੰ 2100 ਟੈਸਟ ਕਿੱਟਾਂ ਮਿਲੀਆਂ ਹਨ। ਮੰਤਰੀ ਨੇ ਕਿਹਾ ਕਿ ਰਾਜ ਵਿਚ 27 ਸਰਕਾਰੀ ਲੈਬਾਂ ਕੰਮ ਕਰ ਰਹੀਆਂ ਹਨ। ਗਰਭਵਤੀ ਔਰਤਾਂ ਦੇ ਟੈਸਟ ਕਰਨ ਲਈ ਹਸਪਤਾਲਾਂ ਨੂੰ ਕਿਹਾ ਗਿਆ ਹੈ। -ਪੀਟੀਆਈ