ਪੱਤਰ ਪ੍ਰੇਰਕ
ਪਟਿਆਲਾ, 22 ਨਵੰਬਰ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਸਪਾਲ ਸਿੰਘ (ਬਿੱਟੂ ਚੱਠਾ) ਨੂੰ ਪਟਿਆਲਾ ਦਿਹਾਤੀ ਦੀ ਟਿਕਟ ਦਿੱਤੀ ਹੈ। ਹਾਲਾਂ ਕਿ ਇਹ ਮਿਹਰਬਾਨੀ ਸ੍ਰੀ ਬਾਦਲ ਨੇ ਸੁਰਜੀਤ ਸਿੰਘ ਰੱਖੜਾ ਦੀ ਸਿਫ਼ਾਰਿਸ਼ ’ਤੇ ਕੀਤੀ ਦੱਸੀ ਜਾ ਰਹੀ ਹੈ, ਪਰ ਇਕ ਆਮ ਐੱਮਸੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਉਣਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਚਰਚਾ ਇਹ ਵੀ ਹੈ ਕਿ ਬਿੱਟੂ ਚੱਠਾ ਪਟਿਆਲਾ ਦਿਹਾਤੀ ਵਿੱਚ ਕਾਫ਼ੀ ਕਮਜ਼ੋਰ ਉਮੀਦਵਾਰ ਹੈ ਕਿਉਂਕਿ ਸਤਬੀਰ ਸਿੰਘ ਖੱਟੜਾ ਦਾ ਧੜਾ ਅਜੇ ਵੀ ਖੱਟੜਾ ਨਾਲ ਚੱਲ ਰਿਹਾ ਹੈ, ਉਸ ਧੜੇ ਨੂੰ ਆਪਣੇ ਨਾਲ ਜੋੜਨਾ ਬਿੱਟੂ ਚੱਠਾ ਲਈ ਵੱਡੀ ਚੁਣੌਤੀ ਰਹੇਗੀ।