ਅੰਮ੍ਰਿਤਸਰ: ਅਦਾਲਤ ਨੇ ਗੁਰਦਾ ਵਪਾਰ ਮਾਮਲੇ ਵਿੱਚ ਇੱਥੋਂ ਦੇ ਦੋ ਡਾਕਟਰਾਂ ਨੂੰ ਦਸ-ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਡਾਕਟਰ ਭੁਪਿੰਦਰ ਸਿੰਘ ਅਤੇ ਡਾਕਟਰ ਭੂਸ਼ਨ ਅਗਰਵਾਲ ਦੋਵੇਂ ਇੱਥੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੇ ਸਨ। ਇਸ ਕੇਸ ਦਾ ਪਰਦਾਫਾਸ਼ ਉਸ ਵੇਲੇ ਦੇ ਅੰਮ੍ਰਿਤਸਰ ਦੇ ਐੱਸਐੱਸਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਸੀ। -ਟਨਸ