ਪੱਤਰ ਪ੍ਰੇਰਕ
ਸ਼ੇਰਪੁਰ, 2 ਅਗਸਤ
ਹੇੜੀਕੇ ਫੋਕਲ ਪੁਆਇੰਟ ’ਚੋਂ ਬੀਤੇ ਦਿਨ ਲੋਹੇ ਦੇ ਗੇਟ ਦੇ ਪੱਲਿਆਂ ਦੀ ਚੋਰੀ ਦੇ ਮਾਮਲੇ ’ਚ ਮੁਖ਼ਬਰ ਖਾਸ ਦੀ ਮੁਖਬਰੀ ਦੇ ਆਧਾਰ ’ਤੇ ਪੁਲੀਸ ਵੱਲੋਂ ਕੀਤੀ ਗਈ ਤਫ਼ਤੀਸ਼ ਮਗਰੋਂ ਪਿੰਡ ਹੇੜੀਕੇ ਦੇ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਗਿਆ ਹੈ। ਇਸ ਬਾਰੇ ਐੱਸਐੱਚਓ ਸ਼ੇਰਪੁਰ ਅਮਰੀਕ ਸਿੰਘ ਅਨੁਸਾਰ ਪਿੰਡ ਹੇੜੀਕੇ ਦੇ ਹਰਪਾਲ ਸਿੰਘ ਹੈਪੀ, ਹਰਵਿੰਦਰ ਸਿੰਘ ਪਿੰਦਰ ਤੇ ਖੁਸ਼ਪ੍ਰੀਤ ਸਿੰਘ ਖੁਸ਼ੀ ਨੂੰ ਚੋਰੀ ਦੇ ਪੱਲਿਆਂ ਸਮੇਤ ਕਾਬੂ ਕਰ ਕੇ ਚੋਰੀ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈਂਦਿਆਂ ਧਾਰਾ 454 ਤੇ 380 ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਅਨੁਸਾਰ ਮੁਲਜ਼ਮਾਂ ਤੋਂ ਹੋਰ ਚੋਰੀਆਂ ਸਬੰਧੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ।