ਹਰਜੀਤ ਸਿੰਘ
ਜ਼ੀਰਕਪੁਰ, 1 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਛੱਤਬੀੜ ਚਿੜੀਆਘਰ ਦੇਖਣ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਚਿੜੀਆਘਰ ਦੇ ਅਧਿਕਾਰੀਆਂ ਨਾਲ ਘੁੰਮ ਕੇ ਉਥੇ ਵੱਖ-ਵੱਖ ਜਾਨਵਰ ਦੇਖੇ ਅਤੇ ਹਰ ਜਾਨਵਰ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਛੱਤਬੀੜ ਚਿੜੀਆਘਰ ਦੀ ਫੀਲਡ ਡਾਇਰੈਕਟਰ ਕਲਪਨਾ ਨੇ ਦੱਸਿਆ ਕਿ ਹਰਪਾਲ ਕੌਰ ਬੀਤੀ ਸ਼ਾਮ ਪੰਜ ਵਜੇ ਇਥੇ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਸ਼ੇਰ, ਬਾਘ ਅਤੇ ਹੋਰ ਜਾਨਵਰਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਹਰਪਾਲ ਕੌਰ ਨੇ ਚਿੜੀਆਘਰ ਦੇ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਇੱਥੇ ਆਉਂਦੇ ਰਹਿੰਦੇ ਹਨ ਪਰ ਹੁਣ ਇੱਥੇ ਸਫਾਈ ਅਤੇ ਜਾਨਵਰਾਂ ਨੂੰ ਰੱਖਣ ਦੇ ਪ੍ਰਬੰਧਾਂ ਵਿੱਚ ਕਾਫੀ ਸੁਧਾਰ ਹੋਇਆ ਹੈ। ਉਹ 40 ਮਿੰਟ ਦੇ ਕਰੀਬ ਇੱਥੇ ਰੁਕੇ।