ਪਰਸ਼ੋਤਮ ਬੱਲੀ
ਬਰਨਾਲਾ, 8 ਅਗਸਤ
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ ’ਤੇ ਲੱਗੇ ਧਰਨੇ ਦੌਰਾਨ ਅੱਜ ਯਸ਼-ਰਿਆਜ਼ ਦੀ ਨਿਰਦੇਸ਼ਨਾ ਹੇਠ ਮੋਗਾ ਤੋਂ ਆਈ ਨਾਟਕ ਟੀਮ ‘ਲਾਈਫ ਆਨ ਸਟੇਜ’ ਨੇ ‘ਡਰਨਾ’ ਨਾਟਕ ਬਾਖ਼ੂਬੀ ਪੇਸ਼ ਕੀਤਾ। ਅੱਜ ਧਰਨੇ ਨੂੰ ਨਛੱਤਰ ਸਿੰਘ ਸਹੌਰ, ਨਰੈਣ ਦੱਤ, ਰਣਧੀਰ ਸਿੰਘ ਰਾਜਗੜ੍ਹ, ਬਾਬੂ ਸਿੰਘ ਖੁੱਡੀ ਕਲਾਂ, ਗੁਰਦਰਸ਼ਨ ਦਿਓਲ, ਨੇਕਦਰਸ਼ਨ ਸਿੰਘ ਸਹਿਜੜਾ, ਬੂਟਾ ਸਿੰਘ ਫਰਵਾਹੀ, ਗੁਰਚਰਨ ਸਿੰਘ ਸੁਰਜੀਤਪੁਰਾ, ਪ੍ਰੇਮਪਾਲ ਕੌਰ, ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜਿਵੇਂ 1942 ’ਚ ਆਵਾਜ਼ ਬੁਲੰਦ ਕਰਕੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਲਲਕਾਰਿਆ ਸੀ ਉਸੇ ਤਰ੍ਹਾਂ 9 ਅਗਸਤ ਦਾ ਦਿਨ ‘ਕਾਰਪੋਰੇਟੋ ਖੇਤੀ ਛੱਡੋ’ ਦਿਵਸ ਵਜੋਂ ਮਨਾਇਆ ਜਾਵੇਗਾ। ਕਿਸਾਨੀ ਨੇਤਾਵਾਂ ਨੂੰ ਸੁਚੇਤ ਕਰਦਿਆਂ ਆਗੂਆਂ ਕਿਹਾ ਕਿ ਕਿਸਾਨ ਅੰਦੋਲਨ ਬਹੁਤ ਨਾਜ਼ੁਕ ਦੌਰ ’ਚੋਂ ਲੰਘ ਰਿਹਾ ਹੈ ਅਤੇ ਹਰ ਨੇਤਾ ਦਾ ਫਰਜ਼ ਹੈ ਕਿ ਅਜਿਹੀ ਕੋਈ ਕਾਰਵਾਈ ਨਾ ਕੀਤੀ ਜਾਵੇ ਜਿਸ ਕਾਰਨ ਅੰਦੋਲਨ ਕਮਜ਼ੋਰ ਪਵੇ।
ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਥਾਨਕ ਲੀਡਰਸ਼ਿਪ ਨੇ ਸ਼ਹੀਦ ਕਿਰਨਜੀਤ ਕੌਰ ਦੇ 12 ਅਗਸਤ ਨੂੰ ਮਹਿਲ ਕਲਾਂ ਵਿਖੇ ਹੋਣ ਵਾਲੇ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੋਇਆ ਹੈ। ਉਸ ਦਿਨ ਧਰਨਾ ਮਹਿਲ ਕਲਾਂ ਵਿਖੇ ਤਬਦੀਲ ਕੀਤਾ ਜਾਵੇਗਾ। ਬਰੇਟਾ(ਸੱਤ ਪ੍ਰਕਾਸ਼ ਸਿੰਗਲਾ): ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝੇ ਕਿਸਾਨ ਮੋਰਚੇ ਵੱਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਚੱਲ ਰਹੇ ਕਿਸਾਨ ਧਰਨੇ ਵਿੱਚ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇਕ ਨਿੱਜੀ ਪਟਰੋਲ ਪੰਪ ’ਤੇ ਚਲਾਏ ਜਾ ਰਹੇ ਧਰਨਿਆਂ ਵਿੱਚ ਕੇਂਦਰ ਸਰਕਾਰ ਵਿਰੁੱਧ ਭਰਵੀਂ ਨਾਅਰੇਬਾਜ਼ੀ ਕੀਤੀ ਗਈ। ਧਰਨਿਆਂ ਵਿੱਚ ਹੁਣ ਕਿਸਾਨ ਬੁਲਾਰਿਆਂ ਦੇ ਨਾਲ ਹੀ ਗੀਤ ਗਾ ਕੇ ਵੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਹੋ ਰਹੀਆ ਹਨ। ਬੁਲਾਰਿਆਂ ਵਿੱਚ ਸੁਖਪਾਲ ਸਿੰਘ ਗੋਰਖ ਨਾਥ, ਸੁਖਦੇਵ ਸਿੰਘ, ਸੁਖਪਾਲ ਕੌਰ ਚਰਨਜੀਤ ਕੌਰ ਸੇਖੂਪੁਰ ਖੂਡਾਲ, ਸੀਤਾ ਸਿੰਘ ਬਰੇਟਾ ਗੁਰਪਿਆਰ ਸਿੰਘ, ਕਰਮਜੀਤ ਕੌਰ, ਸੁਖਵੰਤ ਕੌਰ, ਬਲਜੀਤ ਕੌਰ ਖੁਡਾਲ ਕਲਾ, ਪਰੇਮ ਸਿੰਘ ਸੰਘਰੇੜੀ ਆਦਿ ਸ਼ਾਮਿਲ ਸਨ