ਮੁੰਬਈ: ਮਹਾਰਾਸ਼ਟਰ ਪੁਲੀਸ ਦੀ ਅਤਿਵਾਦ ਵਿਰੋਧੀ ਸਕੁਐਡ (ਏਟੀਐੱਸ) ਨੇ ਜੁਨੈਦ ਮੁਹੰਮਦ, ਜੋ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤਇਬਾ ਵਿੱਚ ਦਹਿਸ਼ਤਗਰਦਾਂ ਦੀ ਭਰਤੀ ਨਾਲ ਜੁੜੇ ਕੇਸ ਵਿੱਚ ਮੁਲਜ਼ਮ ਹੈ, ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਜੰਮੂ ਦੇ ਕਿਸ਼ਤਵਾੜ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਏਟੀਐੱਸ ਨੇ 28 ਸਾਲਾ ਜੁਨੈਦ ਮੁਹੰਮਦ ਨੂੰ 24 ਮਈ ਨੂੰ ਪੁਣੇ ਦੇ ਦਾਪੋਦੀ ਇਲਾਕੇ ’ਚੋਂ ਗ਼੍ਰਿਫ਼ਤਾਰ ਕੀਤਾ ਸੀ। ਜੁਨੈਦ 3 ਜੂਨ ਤੱਕ ਰਿਮਾਂਡ ਤਹਿਤ ਏਜੰਸੀ ਦੀ ਹਿਰਾਸਤ ਵਿੱਚ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਮੰਚਾਂ ਜ਼ਰੀਏ ਪਾਕਿਸਤਾਨ ਅਧਾਰਿਤ ਲਸ਼ਕਰ-ਏ-ਤਇਬਾ ਨੈੱਟਵਰਕ ਦੇ ਸਰਗਰਮ ਮੈਂਬਰਾਂ ਦੇ ਕਥਿਤ ਸੰਪਰਕ ਵਿੱਚ ਸੀ। ਅਧਿਕਾਰੀ ਨੇ ਕਿਹਾ ਕਿ ਕਿਸ਼ਤਵਾੜ ਤੋਂ ਕਾਬੂ ਕੀਤੇ ਮਸ਼ਕੂਕ ਨੂੰ ਆਪਣਾ ਕੰਮ ਪੂਰਾ ਕਰਨ ਬਦਲੇ ਜੰਮੂ ਤੇ ਕਸ਼ਮੀਰ ਅਧਾਰਿਤ ਬੈਂਕ ਖਾਤੇ ’ਚੋਂ ਦਸ ਹਜ਼ਾਰ ਰੁਪਏ ਮਿਲੇ ਸੀ। -ਪੀਟੀਆਈ