ਚੇਨੱਈ: ਤਾਮਿਲ ਨਾਡੂ ਦੀ ਏਆਈਏਡੀਐੱਮਕੇ ਸਰਕਾਰ ਨੇ 16.43 ਲੱਖ ਕਿਸਾਨਾਂ ਵੱਲੋਂ ਸਹਿਕਾਰੀ ਬੈਂਕਾਂ ਤੋਂ ਲਏ ਗਏ 12,110 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਵਿਧਾਨ ਸਭਾ ਵਿੱਚ ਇਸ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਕਿਹਾ ਕਿ ਇਹ ਯੋਜਨਾ ਤੁਰੰਤ ਪ੍ਰਭਾਵ ਨਾਲ ਲਾਗੂੁ ਹੋਵੇਗੀ ਅਤੇ ਲੋੜੀਂਦੀ ਵਿੱਤੀ ਵੰਡ ਉਨ੍ਹਾਂ ਦੀ ਸਰਕਾਰ ਵੱਲੋਂ ਅੰਤਰਿਮ ਬਜਟ ’ਚ ਕੀਤੀ ਜਾਵੇਗੀ। –ਪੀਟੀਆਈ