ਨਵੀਂ ਦਿੱਲੀ: ਸ੍ਰੀਲੰਕਾ ਦੀ ਟੀਮ ਵਿੱਚ ਕਰੋਨਾ ਦੇ ਕੇਸ ਮਿਲਣ ਮਗਰੋਂ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਸੀਮਤ ਓਵਰਾਂ ਦੀ ਕ੍ਰਿਕਟ ਲੜੀ ਹੁਣ 18 ਜੁਲਾਈ ਤੋਂ ਸ਼ੁੂਰੁ ਹੋਵੇਗੀ।
ਭਾਰਤੀ ਕ੍ਰਿਕਟ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਦੱਸਿਆ ਕਿ ਪਹਿਲਾਂ ਇਹ ਲੜੀ 13 ਜੁਲਾਈ ਤੋਂ ਸ਼ੁਰੂ ਹੋਣੀ ਸੀ ਪਰ ਸ੍ਰੀਲੰਕਾ ਦੇ ਬੱਲੇਬਾਜ਼ੀ ਕੋਚ ਗ੍ਰਾਂਟ ਫਲਾਵਰ ਅਤੇ ਡਾਟਾ ਵਿਸ਼ਲੇਸ਼ਕ ਜੀ.ਟੀ ਨਿਰੋਸ਼ਨ ਦੇ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਇਸ ਨੂੰ ਚਾਰ ਦਿਨ ਅੱਗੇ ਪਾ ਦਿੱਤਾ ਗਿਆ ਹੈ। ਨਵੇਂ ਪ੍ਰੋਗਰਾਮ ਅਨੁਸਾਰ ਤਿੰਨ ਇੱਕ-ਰੋਜ਼ਾ ਮੁਕਾਬਲੇ 18, 20 ਅਤੇ 23 ਜੁਲਾਈ ਨੂੰ ਪ੍ਰੇਮਦਾਸਾ ਸਟੇਡੀਅਮ ਵਿੱਚ ਹੋਣਗੇ ਅਤੇ ਟੀ-20 ਮੁਕਾਬਲੇ 25, 27 ਤੇ 29 ਜੁਲਾਈ ਨੂੰ ਖੇਡੇ ਜਾਣਗੇ। -ਪੀਟੀਆਈ