ਨਵੀਂ ਦਿੱਲੀ, 10 ਜੁਲਾਈ
ਵੇਦਾਂਤਾ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਅੱਜ ਕਿਹਾ ਕਿ ਮਾਨਸਾ ਦਾ 1980 ਮੈਗਾਵਾਟ ਥਰਮਲ ਪਲਾਂਟ ਇਸ ਮਹੀਨੇ ਦੇ ਅੰਤ ਵਿਚ ਤਿੰਨੋਂ ਯੂਨਿਟਾਂ ਨਾਲ ਪੂਰੀ ਤਰ੍ਹਾਂ ਨਾਲ ਸ਼ੁਰੂ ਹੋ ਜਾਵੇਗਾ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਪਲਾਂਟ ਦੇ ਇੰਜਨੀਅਰਾਂ ਦੀ ਟੀਮ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਲਾਂਟ ਦੇ ਪੁਰਜ਼ੇ ਚੀਨ ਤੋਂ ਭਾਰਤ ਪੁੱਜ ਗਏ ਹਨ ਤੇ ਮਾਨਸਾ ਵਿਚ ਇਹ ਪੁਰਜ਼ੇ ਇਕ ਦੋ ਦਿਨਾਂ ਵਿਚ ਪੁੱਜ ਜਾਣਗੇ। ਉਨ੍ਹਾਂ ਆਸ ਜਤਾਈ ਕਿ ਅਗਲੇ ਹਫਤੇ ਦੋ ਯੂਨਿਟਾਂ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ ਤੇ ਮਹੀਨੇ ਦੇ ਅੰਤ ਤਕ ਤਿੰਨੋਂ ਯੂਨਿਟਾਂ ਕੰਮ ਕਰਨਗੀਆਂ। ਇਸ ਵੇਲੇ ਪੰਜਾਬ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ।-ਪੀਟੀਆਈ