ਨਵੀਂ ਦਿੱਲੀ, 2 ਅਗਸਤ
ਪੱਛਮੀ ਬੰਗਾਲ ਦੇ ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਨਾਗਰਿਕਤਾ (ਸੋਧ) ਐਕਟ ਛੇਤੀ ਤੋਂ ਛੇਤੀ ਲਾਗੂ ਕਰਨ ਦੀ ਮੰਗ ਕੀਤੀ । ਇਸ ’ਤੇ ਸ੍ਰੀ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਨਿਯਮ ਕੋਵਿਡ-19 ਰੋਕੂ ਟੀਕੇ ਦੀ ਅਹਿਤਿਆਤੀ ਖੁਰਾਕ ਦੇਣ ਦਾ ਅਮਲ ਪੂਰਾ ਹੋਣ ਬਾਅਦ ਤਿਆਰ ਕੀਤੇ ਜਾਣਗੇ। ਸੀਏਏ ਦੇ ਨਿਯਮ ਬਣਾਉਣ ਨਾਲ ਇਸ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਹੋਵੇਗਾ। ਦਸੰਬਰ 2019 ਵਿੱਚ ਪਾਸ ਇਸ ਐਕਟ ਨੂੰ ਨਿਯਮ ਤਿਆਰ ਨਾ ਕੀਤੇ ਜਾ ਸਕਣ ਕਾਰਨ ਹੁਣ ਤਕ ਲਾਗੂ ਨਹੀਂ ਕੀਤਾ ਗਿਆ। ਸਰਕਾਰ ਨੇ ਨਿਯਮ ਨਾ ਬਣਾਏ ਜਾਣ ਪਿੱਛੇ ਕਰੋਨਾ ਮਹਾਮਾਰੀ ਦਾ ਹਵਾਲਾ ਦਿੱਤਾ ਹੈ। -ਏਜੰਸੀ