ਵਾਸ਼ਿੰਗਟਨ, 10 ਜੁਲਾਈ
ਅਮਰੀਕਾ ਦੇ ਸੰਸਦ ਮੈਂਬਰਾਂ ਅਤੇ ਭਾਰਤੀ-ਅਮਰੀਕੀ ਭਾਈਚਾਰੇ ਨੇ ਲਾਸ ਏਂਜਲਸ ਦੇ ਮੇਅਰ ਐਰਿਕ ਗ੍ਰੈਸੇਟੀ ਨੂੰ ਭਾਰਤ ਵਿਚ ਦੇਸ਼ ਦਾ ਅਗਲਾ ਰਾਜਦੂਤ ਨਿਯੁਕਤ ਕਰਨ ਦਾ ਸਵਾਗਤ ਕੀਤਾ ਹੈ। ਯੂਐੱਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ 50 ਸਾਲਾ ਗ੍ਰੈਸਟੀ ਨੂੰ ਭਾਰਤ ਵਿੱਚ ਦੇਸ਼ ਦੇ ਰਾਜਦੂਤ ਵਜੋਂ ਨਾਮਜ਼ਦ ਕਰਨ ਦਾ ਐਲਾਨ ਕੀਤਾ। ਗ੍ਰੈਸੇਟੀ ਨੇ ਨਵੀਂ ਭੂਮਿਕਾ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਕਿਹਾ, “ਮੈਨੂੰ ਇਸ ਨਵੀਂ ਭੂਮਿਕਾ ਵਿਚ ਸੇਵਾ ਨਿਭਾਉਣ ਲਈ ਨਾਮਜ਼ਦ ਕਰਨ ਲਈ ਸ਼ੁਕਰੀਆ ਤੇ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ।”