ਪੱਤਰ ਪ੍ਰੇਰਕ
ਦੇਵੀਗੜ੍ਹ, 1 ਅਗਸਤ
ਇੱਥੇ ਕੈਂਪ ਕਮਾਂਡਰ ਪਵਨ ਬਰਕਤਪੁਰ ਅਤੇ ਹਰਮੇਸ਼ ਭਾਰਤੀ ਸ਼ੇਖੂਪੁਰ ਵੱਲੋਂ ਸ੍ਰੀ ਗੁਰੂ ਰਵੀਦਾਸ ਮੰਦਰ ਵਿੱਚ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਖੂਨਦਾਨੀਆਂ ਦਸ਼ਮੇਸ਼ ਸਿੰਘ, ਬੰਸੀ ਲਾਲ, ਸਰੋਜ ਬਾਲਾ, ਮਹਿਤਾਬ ਸਿੰਘ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਦਾ ਸਨਮਾਨ ਕੀਤਾ ਗਿਆ। ਪਵਨ ਨੇ ਦੱਸਿਆ ਕਿ 5 ਅਗਸਤ ਨੂੰ ਬਲੱਡ ਬੈਂਕ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿੱਚ ਖੂਨਦਾਨ ਕੈਂਪ ਲਾਇਆ ਜਾਵੇਗਾ।
ਮੈਡੀਕਲ ਕੈਂਪ ’ਚ 180 ਮਰੀਜ਼ਾਂ ਦੀ ਜਾਂਚ
ਲਹਿਰਾਗਾਗਾ (ਪੱਤਰ ਪ੍ਰੇਰਕ): ਲਾਇਨਜ਼ ਕਲੱਬ ਲਹਿਰਾਗਾਗਾ ਵੱਲੋਂ ਜੀਪੀਐੱਫ ਕੰਪਲੈਕਸ ਵਿੱਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ ਜਿਸ ਵਿੱਚ 180 ਤੋਂ ਵੱਧ ਮਰੀਜ਼ਾਂ ਨੇ ਲਾਹਾ ਲਿਆ। ਕੈਂਪ ਦਾ ਉਦਘਾਟਨ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਕੀਤਾ। ਲਾਇਨਜ਼ ਕਲੱਬ ਲਹਿਰਾਗਾਗਾ ਦੇ ਪ੍ਰਧਾਨ ਵਿਧੂ ਸ਼ੇਖਰ, ਸੈਕਟਰੀ ਹਰੀਸ਼ ਕੁਮਾਰ ਹੈਰੀ, ਖਜ਼ਾਨਚੀ ਰਾਹੁਲ ਗਰਗ, ਅਮਰਿੰਦਰ ਸਿੰਘ, ਹਿਤੇਸ਼ ਸਿੰਗਲਾ, ਨਵਮ ਗੋਇਲ, ਹਿਮਾਂਸ਼ੂ ਗਰਗ, ਰਜਨੀਸ਼ ਕੁਮਾਰ, ਪੰਕਜ ਗਰਗ ਅਤੇ ਵਿਵੇਕ ਗਰਗ ਨੇ ਦੱਸਿਆ ਕਿ ਡਾ. ਮੋਹਿਤ ਗੋਇਲ ਤੇ ਡਾ. ਮੀਨਾਕਸ਼ੀ ਗਰਗ ਵੱਲੋਂ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ।