ਪੰਚਕੂਲਾ: ਹਰਿਆਣਾ ਪੁਲੀਸ ਦੇ ਫਰੰਟਲਾਈਨ ਯੋਧਿਆਂ ਲਈ ਕੋਵਿਡ-19 ਟੀਕਾਕਰਨ ਪ੍ਰੋਗਰਾਮ ਅੱਜ ਪੰਚਕੂਲਾ ਦੇ ਪੁਲੀਸ ਮੁੱਖ ਦਫ਼ਤਰ ’ਚ ਸ਼ੁਰੂ ਹੋਇਆ। ਹਰਿਆਣਾ ਦੇ ਡਾਇਰੈਕਟਰ ਜਨਰਲ (ਡੀਜੀਪੀ), ਮਨੋਜ ਯਾਦਵ ਨੇ ਪਹਿਲ ਕੀਤੀ ਅਤੇ ਇਸ ਮੁਹਿੰਮ ਵਿਚ ਹਿੱਸਾ ਲੈ ਕੇ ਪਹਿਲਾ ਟੀਕਾ ਲਗਵਾਇਆ। ਹੋਰ ਸੀਨੀਅਰ ਪੁਲੀਸ ਅਧਿਕਾਰੀ ਜਿਨ੍ਹਾਂ ਨੂੰ ਕੋਵਿਡ ਮਹਾਮਾਰੀ ਵਿਰੁੱਧ ਸੁਰੱਖਿਆ ਲਈ ਟੀਕਾ ਲਗਾਇਆ ਗਿਆ ਸੀ, ਵੀ ਸ਼ਾਮਲ ਸਨ।
-ਪੱਤਰ ਪ੍ਰੇਰਕ