ਕੇਕੇ ਬਾਂਸਲ
ਰਤੀਆ, 7 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਖੇਤੀ ਬਚਾਓ ਸੰਘਰਸ਼ ਕਮੇਟੀ ਹਰਿਆਣਾ ਵੱਲੋਂ ਦਿੱਲੀ ਵਿੱਚ ਜੰਤਰ-ਮੰਤਰ ’ਤੇ ਚੱਲ ਰਹੀ ਕਿਸਾਨ ਸੰਸਦ ਲਈ ਪਿੰਡ ਫੂਲਾ ਤੋ ਕਿਸਾਨਾਂ ਦਾ 12ਵਾਂ ਜਥਾ ਰਵਾਨਾ ਕੀਤਾ ਗਿਆ। ਇਸ ਜਥੇ ਨੇ ਅੱਜ ਇੱਥੇ ਸ੍ਰੀ ਹਨੂੰਮਾਨ ਮੰਦਰ ’ਚ ਮੱਥਾ ਟੇਕ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅਤੇ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਰਵਾਨਗੀ ਕੀਤੀ। ਅੱਜ ਦੇ ਇਸ ਜਥੇ ’ਚ ਐਡਵੋਕੇਟ ਧਰਮਪਾਲ ਮਹੇਲਾ, ਵੇਗ ਰਾਜ, ਮਾਮਲ ਰਾਮ ਅਤੇ ਰਣਜੀਤ ਸਿੰਘ ਵੀ ਸ਼ਾਮਲ ਸਨ। ਇਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਬੰਸੀ ਲਾਲ ਸਿਹਾਗ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਕਿਸਾਨ ਮੋਰਚੇ ਦੀ ਸਫਲਤਾ ਨੂੰ ਦੇਖ ਕੇ ਬੁਖਲਾਹਟ ’ਚ ਆ ਚੁੱਕੇ ਹਨ ਅਤੇ ਹਰ ਰੋਜ਼ ਊਲ ਜ਼ਲੂਲ ਬਿਆਨ ਅਤੇ ਐਲਾਨ ਕਰਕੇ ਦੇਸ਼ ਦੇ ਲੋਕਾਂ ਅਤੇ ਕਿਸਾਨਾਂ ਨੂੰ ਮੂਰਖ ਬਣਾ ਰਹੇ ਹਨ। ਉਨ੍ਹਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਕਿਸਾਨਾਂ ਨਾਲ ਤੁਲਨਾ ਕਰਨਾ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਵਾਲਾ ਕਰਾਰ ਦਿੱਤਾ ਹੈ। ਇਸ ਲਈ ਕੇਂਦਰੀ ਖੇਤੀ ਮੰਤਰੀ ਤੋਮਰ ਤੁਰੰਤ ਅਖੀਰ ’ਚ ਉਨ੍ਹਾਂ ਐਲਾਨ ਕੀਤਾ ਕਿ ਮੌਜੂਦਾ ਲੜਾਈ ਜਿੱਤਣ ਉਪਰੰਤ ਦੂਜੀ ਵੱਡੀ ਲੜਾਈ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਲੜੀ ਜਾਵੇਗੀ ਉਸ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਕਿਸਾਨ ਦੀਆਂ ਮੰਗਾਂ ਮੰਨੀਆਂ ਨਹੀ ਜਾਂਦੀਆਂ ਤਦ ਤੱਕ ਕਿਸਾਨ ਮੋਰਚਾ ਬੜੇ ਜੋਸ਼ ਤੇ ਹੋਸ਼ ਨਾਲ ਸੰਘਰਸ਼ ਜਾਰੀ ਰੱਖੇੇਗਾ। ਇਸ ਮੌਕੇ ਰਾਜਵਿੰਦਰ ਸਿੰਘ ਚਹਿਲ, ਇਕਬਾਲ ਸਿੰਘ ਖੋਖਰ,ਸਰਪੰਚ ਹਵਾ ਸਿੰਘ, ਕੇਵਲ ਸਿੰਘ ਧਾਲੀਵਾਲ, ਸਾਬਕਾ ਸਰਪੰਚ ਦਰਿਆ ਸਿੰਘ ਪੂੰਨੀਆ, ਮਾਲ ਸਿੰਘ ਸਿਹਾਗ, ਤੇਜਿੰਦਰ ਸਿੰਘ ਔਜਲਾ, ਦਾਤਾ ਸਿੰਘ ਸਿਹਾਗ, ਮਾ. ਜਗਦੀਸ਼ ਰਾਏ, ਜਨਕ ਦਹੀਆ, ਮਹਿੰਦਰ ਗੜਵਾਲ, ਸੋਹਣ ਲਾਲ ਸਿਹਾਗ ਹਾਜ਼ਰ ਸਨ।