ਨਵੀਂ ਦਿੱਲੀ, 14 ਫਰਵਰੀ
ਦੇਸ਼ ਦੀ ਕੇਂਦਰੀ ਡਰੱਗ ਅਥਾਰਟੀ ਦੇ ਇੱਕ ਮਾਹਰ ਪੈਨਲ ਨੇ ਅੱਜ ਕੁਝ ਸ਼ਰਤਾਂ ਅਧੀਨ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਬਾਇਓਲੋਜੀਕਲ ਈ ਦੇ ਕਰੋਨਾ ਰੋਕੂ ਟੀਕੇ ਕੋਰਬੇਵੈਕਸ ਨੂੰ ਹੰਗਾਮੀ ਹਾਲਤ ਵਿਚ ਵਰਤਣ ਦੀ ਸਿਫਾਰਸ਼ ਕੀਤੀ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਨਸ਼ਰ ਕੀਤੀ ਗਈ ਹੈ ਪਰ ਸਰਕਾਰ ਨੇ ਹਾਲੇ ਤੱਕ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਨੇ ਪਿਛਲੇ ਸਾਲ 28 ਦਸੰਬਰ ਨੂੰ ਬਾਲਗਾਂ ਲਈ ਹੰਗਾਮੀ ਹਾਲਾਤ ਵਿੱਚ ਸੀਮਤ ਵਰਤੋਂ ਲਈ ਕਰੋਨਾ ਰੋਕੂ ਟੀਕੇ ਕੋਰਬੇਵੈਕਸ ਨੂੰ ਮਨਜ਼ੂਰੀ ਦਿੱਤੀ ਸੀ।