ਸਿੰਗਾਪੁਰ, 21 ਨਵੰਬਰ
ਸਿੰਗਾਪੁਰ ਨੇ ਨਿਰਧਾਰਤ ਵਪਾਰਕ ਯਾਤਰੀ ਉਡਾਣਾਂ ਬਹਾਲ ਕਰਨ ਲਈ ਭਾਰਤ ਦੇ ਹਵਾਬਾਜ਼ੀ ਮੰਤਰਾਲੇ ਨਾਲ ਸਹਿਮਤੀ ਪ੍ਰਗਟਾਈ ਹੈ। ਸਿੰਗਾਪੁਰ ਹਵਾਬਾਜ਼ੀ ਅਥਾਰਟੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨਾਲ ਸਿੰਗਾਪੁਰ ‘ਟੀਕਾਕਰਨ ਯਾਤਰਾ ਲੇਨ’(ਵੀਆਈਐੱਲ) 29 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਚੇਨਈ, ਦਿੱਲੀ ਅਤੇ ਮੁੰਬਈ ਤੋਂ ਰੋਜ਼ਾਨਾ ਛੇ ਉਡਾਣਾਂ ਚੱਲਣਗੀਆਂ। ਭਾਰਤ ਦੇ ਘੱਟ ਸਮੇਂ ਦੇ ਯਾਤਰੀਆਂ ਅਤੇ ਲੰਮੇ ਸਮੇਂ ਦੇ ਪਾਸ ਧਾਰਕਾਂ ਤੋਂ ‘ਟੀਕਾਕਰਨ ਯਾਤਰਾ ਪਾਸ’ ਲਈ ਸੋਮਵਾਰ ਤੋਂ ਅਰਜ਼ੀਆਂ ਲਈਆਂ ਜਾਣਗੀਆਂ। -ਏਜੰਸੀ