ਪੱਤਰ ਪ੍ਰੇਰਕ
ਟੋਹਾਣਾ, 4 ਫਰਵਰੀ
ਬਰਵਾਲਾ ਰੋਡ ’ਤੇ ਪੈਂਦੀ ਬਾਲ ਜੇਲ੍ਹ ਤੋੜ ਕੇ 17 ਬਾਲ ਕੈਦੀ ਫ਼ਰਾਰ ਹੋਣ ਦੇ ਮਾਮਲੇ ਵਿੱਚ ਐੱਸਪੀ ਬਲਵਾਨ ਸਿੰਘ ਰਾਣਾ ਨੇ ਜਾਂਚ ਰਿਪੋਰਟ ਦੇ ਅਧਾਰ ’ਤੇ ਦੋ ਪੁਲੀਸ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਤੇ ਦੋ ਪੁਲੀਸ ਕਰਮਚਾਰੀਆਾਂ ਨੂੰ ਮਹਿਕਮੇ ਨੇ ਨਿਯਮਾਂ ਅਨੁਸਾਰ ਸਜ਼ਾਵਾਂ ਦਿੱਤੀਆਂ ਹਨ। 12 ਅਕਤੂਬਰ 2020 ਦੀ ਰਾਤ ਨੂੰ ਸੰਗੀਨ ਅਪਰਾਧਾਂ ਵਿੱਚ ਬਾਲ ਜੇਲ੍ਹ ਵਿੱਚ ਬੰਦ 17 ਬਾਲ ਕੈਦੀ ਜੇਲ੍ਹ ਤੋੜ ਕੇ ਫ਼ਰਾਰ ਹੋਏ ਜਿਨ੍ਹਾਂ ਵਿੱਚੋਂ ਹੁੱਣ ਤਕ 12 ਬਾਲ ਕੈਦੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ 5 ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਦੇ ਅਧਾਰ ’ਤੇ ਈ.ਏ.ਐੱਸ.ਆਈ. ਜਗਰਾਜ ਸਿੰਘ ਦੀ ਜਬਰੀ ਸੇਵਾਮੁਕਤੀ ਕੀਤੀ ਗਈ ਹੈ। ਸਿਪਾਹੀ ਵਿਜੇਂਦਰ ਦੀਆਂ 6 ਤਨਖ਼ਾਹਾਂ ਦੀਆਂ ਇੰਨਕਰੀਮੈਂਟ ’ਤੇ ਰੋਕਾਂ ਲਾ ਦਿੱਤੀਆਂ ਹਨ। ਸਿਪਾਹੀ ਵਿਨੋਦ ਦੇ ਸਿਪਾਹੀ ਹਘੂਵਿੰਦਰ ਨੂੰ ਨੌਕਰੀ ਦੋਂ ਬਰਖ਼ਾਸਤ ਕਰ ਦਿੱਤਾ।