ਨਵੀਨ ਐੱਸ ਗਰੇਵਾਲ
ਹੈਦਰਾਬਾਦ, 2 ਮਈ
ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਜ਼ਮੀਨ ਘੁਟਾਲਾ ਮਾਮਲੇ ਸਬੰਧੀ ਰਿਪੋਰਟ ਵਿੱਚ ਸਿਹਤ ਮੰਤਰੀ ਈ ਰਾਜਿੰਦਰ ਸਿੰਘ ਦੀ ਸ਼ਮੂਲੀਅਤ ਸਾਹਮਣੇ ਆਉਣ ਮਗਰੋਂ ਉਨ੍ਹਾਂ ਦੀ ਸੂਬਾ ਵਜ਼ਾਰਤ ਵਿੱਚੋਂ ਛੁੱਟੀ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਇਹ ਕਾਰਵਾਈ ਮੈਡਕ ਦੇ ਜ਼ਿਲ੍ਹਾ ਕੁਲੈਕਟਰ ਵੱਲੋਂ ਇਸ ਘੁਟਾਲੇ ਸਬੰਧੀ ਪ੍ਰਮੁੱਖ ਸਕੱਤਰ ਨੂੰ ਰਿਪੋਰਟ ਦੇਣ ਮਗਰੋਂ ਕੀਤੀ ਹੈ। ਤਿਲੰਗਾਨਾ ਦੇ ਰਾਜਪਾਲ ਡਾ. ਤਾਮਿਲਸਈ ਸੌਂਦਰਯਨ ਨੇ ਐਤਵਾਰ ਸ਼ਾਮ ਨੂੰ ਸਿਹਤ ਮੰਤਰੀ ਰਾਜਿੰਦਰ ਨੂੰ ਸੂਬਾ ਕੈਬਨਿਟ ਵਿੱਚੋਂ ਬਾਹਰ ਕਰਨ ਸਬੰਧੀ ਮੁੱਖ ਮੰਤਰੀ ਦੀ ਸਿਫ਼ਾਰਿਸ਼ ਨੂੰ ਮਨਜ਼ੂਰ ਕਰ ਲਿਆ ਹੈ। ਤਿਲੰਗਾਨਾ ਰਾਜ ਭਵਨ ਨੇ ਸ਼ਾਮ ਨੂੰ ਇਸ ਸਬੰਧੀ ਆਦੇਸ਼ ਵੀ ਜਾਰੀ ਕਰ ਦਿੱਤਾ ਹੈ।