ਮੁੰਬਈ, 25 ਅਕਤੂਬਰ
ਅਦਾਕਾਰਾ ਤਰਨਜੀਤ ਕੌਰ ਔਰਤਾਂ ’ਤੇ ਕੇਂਦਰਿਤ ਫ਼ਿਲਮ ‘ਲਵ ਸੈਕਸ ਸੋਪਰਾਨੋ’ ਨਾਲ ਦਰਸ਼ਕਾਂ ਦੇ ਸਾਹਮਣੇ ਆਊਣ ਲਈ ਤਿਆਰ ਹੈ। ਊਹ ਭਾਰਤੀ ਸਿਨੇਮਾ ਦਾ ਚਿਹਰਾ ਬਦਲਣਾ ਚਾਹੁੰਦੀ ਹੈ, ਜਿਸ ਦੀ ਕਥਾ ਮੁੱਖ ਤੌਰ ’ਤੇ ਪੁਰਸ਼ ਦੇ ਨਜ਼ਰੀਏ ਅਨੁਸਾਰ ਚੱਲਦੀ ਹੈ। ਤਰਨਜੀਤ ਨੇ ਕਿਹਾ, ‘‘ਮੈਂ ਕੁਝ ਸਮੇਂ ਤੋਂ ਔਰਤਾਂ ’ਤੇ ਕੇਂਦਰਿਤ ਕਵਿਤਾਵਾਂ ਅਤੇ ਕਹਾਣੀਆਂ ਲਿਖ ਰਹੀ ਹਾਂ। ਮੈਂ ਆਪਣੇ ਸ਼ਬਦਾਂ ਨੂੰ ਵੀਡੀਓ ਰਾਹੀਂ ਪੇਸ਼ ਕਰਨ ਦੇ ਮੌਕੇ ਦੀ ਊਡੀਕ ਵਿਚ ਸੀ ਅਤੇ ਫਿਲਮ ਸਭ ਤੋਂ ਵਧੀਆ ਜ਼ਰੀਆ ਹੈ।’’ ਊਸ ਨੇ ਕਿਹਾ, ‘‘ਸਿਨੇਮਾ ਅਜੇ ਤਕ ਊਸ ਕਹਾਣੀ ਨੂੰ ਪ੍ਰਵਾਨ ਨਹੀਂ ਕਰ ਸਕਿਆ, ਜੋ ਔਰਤਾਂ ਦੇ ਨਜ਼ਰੀਏ ਅਨੁਸਾਰ ਹੋਵੇ। ਬਹੁਤੀਆਂ ਕਹਾਣੀਆਂ ਪੁਰਸ਼ ਦੇ ਪ੍ਰਭਾਵ ਵਾਲੀਆਂ ਹੁੰਦੀਆਂ ਹਨ। ਪੁਰਸ਼ ਦਾ ਨਜ਼ਰੀਆ ਹੀ ਔਰਤ ਦੇ ਕਿਰਦਾਰ ਦੀ ਪਰਿਭਾਸ਼ਾ ਬਣਦਾ ਹੈ। ਮੈਂ ਇਸ ਤੋਂ ਹਟ ਕੇ ਔਰਤਾਂ ’ਤੇ ਆਧਾਰਤ ਕਹਾਣੀ ਦੀ ਤਲਾਸ਼ ’ਚ ਸੀ।’’ ਇਹ ਫਿਲਮ ਇਕ ਔਰਤ ਦੇ ਦੁਆਲੇ ਘੁੰਮਦੀ ਹੈ, ਜੋ ਰਿਸ਼ਤੇ ਵਿਚ ਪਿਆਰ ਭਾਲਦੀ ਹੈ, ਜਦਕਿ ਮਰਦ ਸਿਰਫ਼ ਸਰੀਰਕ ਸਬੰਧਾਂ ਦੀ ਭੁੱਖ ਰੱਖਦਾ ਹੈ। ਫਿਲਮ ‘ਲਵ ਸੈਕਸ ਸੋਪਰਾਨੋ’ 21 ਨਵੰਬਰ ਨੂੰ ਯੂਟਿਊਬ ’ਤੇ ਰਿਲੀਜ਼ ਹੋਵੇਗੀ।
-ਪੀਟੀਆਈ