ਭਾਦਸੋਂ: ਪੰਜਾਬ ਸਰਕਾਰ ਵਲੋਂ ਪਿੰਡਾਂ ਵਿੱਚ ਬੰਦ ਪਏ ਸੇਵਾ ਕੇਂਦਰਾਂ ਦੀ ਥਾਂ ਹੁਣ ਲੋਕਾਂ ਦੀ ਸਹੂਲਤ ਲਈ ਗ੍ਰਾਮ ਸੁਵਿਧਾ ਕੇਂਦਰ ਖੋਲ੍ਹਣ ਦਾ ਫੈਸਲਾ ਲਿਆ ਹੈ। ਇਸ ਤਹਿਤ ਪਿੰਡ ਡਕੌਂਦਾ ਵਿੱਚ ਗ੍ਰਾਮ ਸੁਵਿਧਾ ਕੇਂਦਰ ਦਾ ਉਦਘਾਟਨ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ ਪਰਮਜੀਤ ਸਿੰਘ ਖੱਟੜਾ, ਵਾਈਸ ਚੇਅਰਮੈਨ ਮੱਖਣ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਜਗਦੀਪ ਸਿੰਘ, ਗ੍ਰਾਮ ਸੁਵਿਧਾ ਕੇਂਦਰ ਇੰਚਾਰਜ ਹਰਦੀਪ ਕੌਰ, ਬਲਜੀਤ ਸਿੰਘ ਨੀਟਾ ਸਰਪੰਚ ਡਕੌਂਦਾ, ਜਗਦੇਵ ਸਿੰਘ, ਜਸਵੀਰ ਸਿੰਘ, ਰਘਵੀਰ ਸਿੰਘ ਮਾਨ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ