ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25ਸਤੰਬਰ
ਕੇਂਦਰੀ ਜੇਲ੍ਹ ਵਿੱਚੋਂ ਮੁੜ 2 ਮੋਬਾਈਲ ਮਿਲੇ ਹਨ , ਜਿਨ੍ਹਾਂ ਨੂੰ ਵੱਖ ਵੱਖ ਥਾਵਾਂ ਤੇ ਲੁਕਾਇਆ ਹੋਇਆ ਸੀ । ਇਸ ਸਬੰਧ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।ਜੇਲ੍ਹ ਦੇ ਸਹਾਇਕ ਸੁਪਰਡੈਂਟ ਰਵੇਲ ਸਿੰਘ ਨੇ ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਇਕ ਮੋਬਾਈਲ ਫੋਨ ਜੇਲ੍ਹ ਦੀ ਬੈਰਕ ਨੰਬਰ 6 ਦੇ ਕਮਰਾ ਨੰਬਰ 2 ਦੇ ਬਾਥਰੂਮ ਵਿੱਚੋਂ ਮਿਲਿਆ ਹੈ, ਜਿਸ ਨੂੰ ਕਿਸੇ ਨੇ ਬਾਥਰੂਮ ਵਿੱਚ ਲੱਗੇ ਐਗਜਾਸਟ ਫੈਨ ਦੇ ਵਿੱਚ ਲੁਕਾਇਆ ਹੋਇਆ ਸੀ । ਜਦੋ ਕਿ ਦੂਜਾ ਮੋਬਾਇਲ ਫੋਨ ਜੇਲ ਦੇ ਅਹਾਤੇ ਵਿਚ ਮਿਲਿਆ ਹੈ। ਇਸ ਮਾਮਲੇ ਵਿਚ ਕੇਸ ਦਰਜ ਕੀਤਾ ਤੇ ਮੋਬਾਈਲ ਬਰਾਮਦ ਕੀਤੇ ਹਨ।