ਕੋਲੰਬੋ, 9 ਜੁਲਾਈ
ਭਾਰਤ ਤੇ ਸ੍ਰੀਲੰਕਾ ਦਰਮਿਆਨ ਕ੍ਰਿਕਟ ਸੀਰੀਜ਼ ਮਿੱਥੇ ਸਮੇਂ ’ਤੇ ਸ਼ੁਰੂ ਨਹੀਂ ਹੋਵੇਗੀ ਕਿਉਂਕਿ ਸ੍ਰੀਲੰਕਾ ਦੇ ਬੱਲੇਬਾਜ਼ੀ ਕੋਚ ਗਰਾਂਟ ਫਲਾਵਰ ਤੇ ਅੰਕੜਾ ਸਮੀਖਿਆਕਾਰ ਜੀਟੀ ਨਿਰੋਸ਼ਨ ਨੂੰ ਕਰੋਨਾ ਹੋ ਗਿਆ ਹੈ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਕ੍ਰਿਕਟ ਸ੍ਰੀਲੰਕਾ ਨੇ ਸੀਮਤ ਓਵਰਾਂ ਵਾਲੀ ਲੜੀ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ 13 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਲੜੀ ਦਾ ਪਹਿਲਾ ਮੈਚ ਹੁਣ 17 ਜੁਲਾਈ ਨੂੰ ਹੋਵੇਗਾ। ਬੋਰਡ ਅਨੁਸਾਰ ਸ੍ਰੀਲੰਕਾ ਕ੍ਰਿਕਟ ਦੇ ਕੋਚ ਤੇ ਸਮੀਖਿਆਕਾਰ ਡੈਲਟਾ ਵੈਰੀਐਂਟ ਨਾਲ ਪੀੜਤ ਪਾਏ ਗਏ ਹਨ ਜੋ ਚਿੰਤਾ ਵਾਲੀ ਗੱਲ ਹੈ।