ਪੱਤਰ ਪ੍ਰੇਰਕ
ਰੂਪਨਗਰ/ਘਨੌਲੀ, 2 ਜੁਲਾਈ
ਪੰਜਾਬ ਵਿੱਚ ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਘਟਣ ਮਗਰੋਂ ਪਾਵਰਕੌਮ ਵੱਲੋਂ ਬੰਦ ਕੀਤੇ ਗਏ ਸਰਕਾਰੀ ਥਰਮਲਾਂ ਦੇ 7 ਯੂਨਿਟਾਂ ਵਿੱਚੋਂ 2 ਯੂਨਿਟਾਂ ਤੋਂ ਬਿਜਲੀ ਉਤਪਾਦਨ ਅੱਜ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 3 ਨੰਬਰ ਯੂਨਿਟ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਵੀ 3 ਨੰਬਰ ਯੂਨਿਟ ਨੂੰ ਚਾਲੂ ਕੀਤਾ ਗਿਆ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਲੂ ਹੋਏ ਇਸ ਯੂਨਿਟ ਦੁਆਰਾ 218 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ, ਜਦੋਂ ਕਿ ਰੂਪਨਗਰ ਥਰਮਲ ਪਲਾਂਟ ਦੇ 3 ਨੰਬਰ ਯੂਨਿਟ ਨੇ 135 ਅਤੇ ਯੂਨਿਟ ਨੰਬਰ 6 ਨੇ 161 ਮੈਗਾਵਾਟ ਬਿਜਲੀ ਪੈਦਾ ਕੀਤੀ।