ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਅਪਰੈਲ
ਜ਼ੀਰਾ ਰੋਡ ਸਥਿੱਤ ਇੱਕ ਬਹੁਮੰਤਵੀ ਫੈਕਟਰੀ ਵਰਕਰਾਂ ਵੱਲੋਂ ਆਪਣੇ ਹੀ ਸਾਥੀ ਵਰਕਰ ਦੀ ਕੁੱਟ ਕੁੱਟ ਕੇ ਜਾਨ ਲੈ ਲਈ। ਮੁਲਜਮਾਂ ਨੂੰ ਮ੍ਰਿਤਕ ’ਤੇ ਕੰਪਨੀ ਅਧਿਕਾਰੀਆਂ ਕੋਲ ਡਿਉਟੀ ’ਚ ਲਾਪ੍ਰਵਾਹੀ ਤੇ ਚੁਗਲੀਆਂ ਕਰਨ ਦਾ ਸ਼ੱਕ ਸੀ। ਪੁਲੀਸ ਨੇ ਪੋਸਟਮ ਮਾਰਟਮ ਕਰ ਦਿੱਤਾ ਹੈ ਪਰ ਪਰਿਵਾਰ ਵੱਲੋਂ ਇਨਸਾਫ਼ ਮਿਲਣ ਤੱਕ ਸਸਕਾਰ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਥੇ ਜ਼ਿਲ੍ਹੇ ’ਚ 28 ਦਿਨਾਂ ’ਚ ਇਹ 10ਵਾਂ ਕਤਲ ਹੋਣ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ।
ਥਾਣਾ ਸਦਰ ਪੁਲੀਸ ਨੇ ਹੱਤਿਆ ਦੋਸ਼ ਹੇਠ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਲੀਸ ਮੁਤਾਬਕ ਮੰਗਲਵਾਰ ਨੂੰ ਜ਼ੀਰਾ ਰੋਡ ’ਤੇ ਸਥਿਤ ਇੱਕ ਬਹੁਮੰਤਵੀ ਫੈਕਟਰੀ ਵਿਚ 22 ਸਾਲਾ ਜਗਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ ਪਿੰਡ ਰੱਤੀਆਂ ਦੇਰ ਸਾਮ ਜਦੋਂ ਜਗਦੀਪ ਸਿੰਘ ਆਪਣੀ ਡਿਊਟੀ ਤੋਂ ਜਾਣ ਲੱਗਾ ਤਾਂ ਕੁਲਦੀਪ, ਪ੍ਰੇਮਾ, ਸੁਭ, ਅਜਮੇਰ ਕੁਝ ਹੋਰ ਵਰਕਰਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਘਟਨਾ ਦੌਰਾਨ ਜਗਦੀਪ ਸਿੰਘ ਜਖਮੀ ਹੋ ਗਿਆ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸਨੂੰ ਰੈਫ਼ਰ ਕਰ ਦਿੱਤਾ। ਇਸ ਬਾਅਦ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਵਿਗੜਨ ਬਾਅਦ ਉਸਨੂੰ ਲੁਧਿਆਣਾ ਡੀਐੱਮਸੀ ਰੈਫਰ ਕਰ ਦਿੱਤਾ ਜਿਥੇ ਉਸਦੀ ਮੌਤ ਹੋ ਗਈ।
ਕੰਪਨੀ ਅਧਿਕਾਰੀਆਂ ਮੁਤਾਬਕ ਸਾਲਾ ਜਗਦੀਪ ਸਿੰਘ ਪੱਕਾ ਕਾਮਾ ਸੀ ਤੇ ਉਹ ਡਿਊਟੀ ਫੈਕਟਰੀ ਅੰਦਰ ਸੂਹੀਏ ਵਜੋਂ ਕੰਮ ਕਰਦਾ ਸੀ ਤੇ ਗਲਤ ਵਰਕਰਾਂ ਦੀ ਰਿਪੋਰਟ ਕੰਪਨੀ ਅਧਿਕਾਰੀਆਂ ਨੂੰ ਦਿੰਦਾ ਸੀ। ਰਿਪੋਰਟ ਉੱਤੇ ਕਈ ਵਰਕਰਾਂ ਦੀ ਨੌਕਰੀ ਵੀ ਚਲੀ ਗਈ ਸੀ। ਉਸਨੂੰ ਕਈ ਦਿਨ ਤੋਂ ਧਮਕੀਆਂ ਵੀ ਮਿਲ ਰਹੀਆਂ ਸਨ। ਇਸ ਬਾਅਦ ਫੈਕਟਰੀ ਵੱਲੋਂ ਉਸਨੂੰ ਪਿੰਡ ਰੱਤੀਆਂ ਤੋਂ ਘਰ ਤੋਂ ਲੈ ਫੈਕਟਰੀ ਲਈ ਆਉਣ ਜਾਣ ਲਈ ਵਾਹਨ ਦਾ ਪ੍ਰਬੰਧ ਕੀਤਾ ਸੀ।
ਚਚੇਰੇ ਭਰਾਵਾਂ ਵਿਚਾਲੇ ਫਾਇਰਿੰਗ
ਮਮਦੋਟ (ਜਸਵੰਤ ਸਿੰਘ ਥਿੰਦ) ਪੁਲੀਸ ਥਾਣਾ ਮਮਦੋਟ ਦੇ ਸਰਹੱਦੀ ਪਿੰਡ ਚੱਕ ਭੰਗੇ ਵਾਲਾ ਵਿੱਚ ਚਚੇਰੇ ਭਰਾਵਾਂ ਵਿਚਾਲੇ ਜ਼ਮੀਨ ਵਿੱਚੋਂ ਮਿੱਟੀ ਚੁੱਕਣ ’ਤੇ ਹੋਈ ਤਕਰਾਰ ਦੌਰਾਨ ਇਕ ਧਿਰ ਵੱਲੋਂ ਹਵਾਈ ਫਾਇਰ ਕਰਨ ਦੀ ਘਟਨਾ ਵਾਪਰੀ ਹੈ। ਥਾਣਾ ਮੁਖੀ ਮੋਹਿਤ ਧਵਨ ਨੇ ਦੱਸਿਆ ਕਿ ਪਿੰਡ ਚੱਕ ਭੰਗੇ ਵਾਲਾ ਵਿੱਚ ਦੋ ਚਚੇਰੇ ਭਰਾਵਾਂ ਵਿੱਚ ਮਿੱਟੀ ਚੁੱਕਣ ਨੂੰ ਲੈ ਕੇ ਹੋਈ ਤਕਰਾਰ ਵਿੱਚ ਇਕ ਧਿਰ ਵੱਲੋਂ ਹਵਾਈ ਫਾਇਰ ਕੀਤੇ ਗਏ ਜਿਸ ’ਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾਰੀ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।