ਪੇਸ਼ਾਵਰ, 19 ਦਸੰਬਰ
ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਬਜੌਰ ਕਬਾਇਲੀ ਜ਼ਿਲ੍ਹੇ ਵਿੱਚ ਅਵਾਮੀ ਨੈਸ਼ਨਲ ਪਾਰਟੀ (ਏਐੱਨਪੀ) ਦੇ ਵਾਹਨ ਉੱਤੇ ਐਤਵਾਰ ਨੂੰ ਕੀਤੇ ਗਏ ਫਿਦਾਇਨ ਹਮਲੇ ਕਾਰਨ ਘਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਚਾਰ ਜਣੇ ਜ਼ਖ਼ਮੀ ਹੋ ਗਏ ਹਨ। ਏਐੱਨਪੀ ਕਾਰਕੁਨਾਂ ਵੱਲੋਂ ਇਹ ਵਾਹਨ ਸਥਾਨਕ ਸਰਕਾਰੀ ਚੋਣਾਂ ਲਈ ਬਜੌਰ ਦੇ ਖੈਬਰ ਪਖਤੂਨਖਵਾ ਇਲਾਕੇ ਵਿੱਚ ਵਰਤਿਆ ਜਾ ਰਿਹਾ ਸੀ। ਬੰਬ ਧਮਾਕੇ ਦੀ ਘਟਨਾ ਪਾਕਿ-ਅਫਗਾਨ ਸਰਹੱਦ ਨੇੜੇ ਸੁਰ ਕਮਾਰ ਇਲਾਕੇ ਵਿੱਚ ਵਾਪਰੀ। ਬਜੌਰ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਸਮਾਦ ਖਾਨ ਨੇ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ