ਸ਼ਹਿਣਾ: ਸਬ-ਡਵੀਜ਼ਨਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਵੇਸ਼ ਕੁਮਾਰ ਦੀ ਅਗਵਾਈ ਵਿੱਚ ਬਲਾਕ ਸ਼ਹਿਣਾ ਦਾ ਪਿੰਡ ਈਸ਼ਰ ਸਿੰਘ ਵਾਲਾ ਜ਼ਿਲ੍ਹੇ ਦਾ ਪਹਿਲਾ ਅਜਿਹਾ ਪਿੰਡ ਬਣ ਗਿਆ ਹੈ, ਜਿੱਥੇ 18 ਸਾਲ ਤੋਂ ਵੱਧ ਉਮਰ ਦੇ ਸੌ ਫੀਸਦੀ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਟੀਕਾਕਰਨ ਦੀ ਪਹਿਲੀ ਡੋਜ਼ ਲੱਗ ਗਈ ਹੈ। ਇਹ ਪ੍ਰਾਪਤੀ ਪਿੰਡ ਦੀ ਸਰਪੰਚ ਰਵਨੀਤ ਕੌਰ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬੀਰਇੰਦਰ ਸਿੰਘ ਜੈਲਦਾਰ, ਹੈਲਥ ਐਂਡ ਵੈਲਨੈਸ ਸੈਂਟਰ ਮੌੜ ਨਾਭਾ ਦੇ ਏਐਨਐਮ ਸੁਖਵੀਰ ਕੌਰ, ਸੀਐਚਓ ਗੁਰਦੀਪ ਕੌਰ, ਮਲਟੀਪਰਪਜ਼ ਸੁਪਰਵਾਈਜ਼ਰ ਬੇਅੰਤ ਕੌਰ ਦੇ ਸਹਿਯੋਗ ਨਾਲ ਹੋਈ ਹੈ।