ਬੰਗਲੂਰੂ: ਖੇਤੀਬਾੜੀ ਮੰਤਰਾਲੇ ’ਚ ਰਾਜ ਮੰਤਰੀ ਸ਼ੋਭਾ ਕਰਾਂਦਜਲੇ ਨੇ ਲੰਘੇ ਦਿਨ ਮੰਤਰੀ ਵਜੋਂ ਹਲਫ਼ ਲੈਣ ਤੋਂ ਪਹਿਲਾਂ ਗਊ ਦਹਿਸ਼ਤਵਾਦ ਤੇ ਲਵ ਜਹਾਦ ਨੂੰ ਲੈ ਕੇ ਕੀਤੇ ਆਪਣੇ ਟਵੀਟਾਂ ਨੂੰ ਡਿਲੀਟ ਕੀਤਾ ਸੀ। ਕਰਨਾਟਕ ਨਾਲ ਸਬੰਧਤ ਕਰਾਂਦਜਲੇ ਨੂੰ ਕਾਫ਼ੀ ਬੇਬਾਕ ਸਿਆਸਦਾਨ ਮੰਨਿਆ ਜਾਂਦਾ ਹੈ। ਉਡੁਪੀ-ਚਿਕਮਗਲੂਰ ਤੋਂ ਵਾਰ ਲੋਕ ਸਭਾ ਮੈਂਬਰ ਰਹੀ ਕਰਾਂਦਜਲੇ ਸੰਘ ਪਰਿਵਾਰ ਦੇ ਨੇੜਲਿਆਂ ’ਚੋਂ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਦੇ ਕਰੀਬੀਆਂ ’ਚੋਂ ਇਕ ਮੰਨਿਆ ਜਾਂਦਾ ਹੈ। ਖੱਬੇਪੱਖੀ ਆਲੋਚਕਾਂ ਵੱਲੋਂ ਕਰਾਂਦਜਲੇ ਨੂੰ ਫਰਜ਼ੀ ਵੀਡੀਓਜ਼ ਤੇ ਸੁਨੇਹਿਆਂ ਲਈ ਨਿਸ਼ਾਨਾ ਬਣਾਏ ਜਾਣ ਦੇ ਬਾਵਜੂਦ ਉਨ੍ਹਾਂ ਕਦੇ ਵੀ ਟਵੀਟ ਡਿਲੀਟ ਨਹੀਂ ਕੀਤੇ, ਪਰ ਮੰਤਰੀ ਬਣਨ ਤੋਂ ਪਹਿਲਾਂ ਟਵੀਟ ਹਟਾਉਣੇ ਕਈਆਂ ਦੀਆਂ ਅੱਖਾਂ ’ਚ ਰੜਕ ਰਹੇ ਹਨ। -ਪੀਟੀਆਈ