ਮੁੰਬਈ: ਆਪਣੇ ਪਤੀ ਵਿੱਕੀ ਕੌਸ਼ਲ ਨੂੰ ਇੰਦੌਰ ਮਿਲਣ ਗਈ ਅਦਾਕਾਰਾ ਕੈਟਰੀਨਾ ਕੈਫ਼ ਨੇ ਹਾਲ ਹੀ ਵਿੱਚ ਹੋਟਲ ਦੇ ਕਮਰੇ ’ਚ ਬੈਠੀ ਦੀਆਂ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੈਟਰੀਨਾ ਲੋਹੜੀ ਮਨਾਉਣ ਲਈ ਮੁੰਬਈ ਤੋਂ ਇੰਦੌਰ ਗਈ ਸੀ, ਜਿਥੇ ਵਿੱਕੀ ਇਸ ਵੇਲੇ ਸਾਰਾ ਅਲੀ ਖ਼ਾਨ ਨਾਲ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਲਕਸ਼ਮਣ ਉਤੇਕਰ ਵੱਲੋਂ ਕੀਤਾ ਜਾ ਰਿਹਾ ਹੈ। ਅਕਾਦਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ ਨਾਲ ਲਿਖਿਆ ਹੈ, ‘ਇਨਡੋਰਜ਼ ਇਨ????#ਸੰਡੇ ਸੈਲਫ਼ੀ/’ ਇਨ੍ਹਾਂ ਤਸਵੀਰਾਂ ਵਿੱਚ ਕੈਟਰੀਨਾ ਨੇ ਇੱਕ ਲਾਲ ਰੰਗ ਦੀ ਸ਼ਰਟ ਪਾਈ ਹੋਈ ਹੈ ਤੇ ਉਹ ਆਪਣੇ ਹੋਟਲ ਦੇ ਕਮਰੇ ਵਿੱਚ ਬੈਠੀ ਮੁਸਕਰਾ ਰਹੀ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਛੇਤੀ ਹੀ ਆਪਣੀ ਫ਼ਿਲਮ ‘ਮੈਰੀ ਕ੍ਰਿਸਮਸ’ ਦੀ ਸ਼ੂਟਿੰਗ ਆਰੰਭਣ ਵਾਲੀ ਹੈ। ਇਸ ਤੋਂ ਬਾਅਦ ਕੈਟਰੀਨਾ ਸਲਮਾਨ ਖ਼ਾਨ ਨਾਲ ‘ਟਾਈਗਰ-3’ ਵਿੱਚ ਵੀ ਕੰਮ ਸ਼ੁਰੂ ਕਰੇਗੀ। ਇਸੇ ਦੌਰਾਨ ਸਾਰਾ ਵੀ ਐਤਵਾਰ ਨੂੰ ਆਪਣੀ ਮਾਂ ਅਮ੍ਰਿਤਾ ਸਿੰਘ ਨਜ਼ਰ ਆਈ। ਉਨ੍ਹਾਂ ਮਾਸਕ ਪਾਏ ਹੋਏ ਸਨ। ਉਨ੍ਹਾਂ ਉਜੈਨ ਦੇ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਵਿੱਚ ਮੱਥਾ ਟੇਕਿਆ ਤੇ ਪਰਮਾਤਮਾ ਦਾ ਆਸ਼ੀਰਵਾਦ ਲਿਆ। -ਆਈਏਐੱਨਐੱਸ