ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਮਈ
ਪੀਏਯੂ ਵਿੱਚ ਪੰਜ ਸਾਲਾ ਇੰਟੇਗ੍ਰੇਟਿਡ ਐੱਮਐੱਸਸੀ ਕੈਮਿਸਟਰੀ (ਆਨਰਜ਼) ਦੀ ਵਿਦਿਆਰਥਣ ਕੁਮਾਰੀ ਹੀਮਾ ਡੇਵਿਟ ਨੂੰ ਪੀਐੱਚਡੀ ਖੋਜ ਲਈ ਅਮਰੀਕਾ ਦੀ ਟੈਨੇਸੀ ਨੌਕਸਵਿਲੇ ਯੂਨੀਵਰਸਿਟੀ ਤੋਂ ਫੈਲੋਸ਼ਿਪ ਹਾਸਲ ਹੋਈ ਹੈ। ਇਹ ਫੈਲੋਸ਼ਿਪ 29,000 ਡਾਲਰ ਸਾਲਾਨਾ ਦੀ ਮਾਇਕ ਇਮਦਾਦ ਦੇ ਰੂਪ ਵਿੱਚ ਹੋਵੇਗੀ। ਜ਼ਿਕਰਯੋਗ ਹੈ ਕਿ ਹੀਮਾ ਡੇਵਿਟ ਨੇ ਮਾਸਟਰਜ਼ ਦੀ ਡਿਗਰੀ ਡਾ. ਸੋਨਿਕਾ ਕੌਸ਼ਲ ਦੀ ਨਿਗਰਾਨੀ ਹੇਠ ਹਾਸਲ ਕੀਤੀ ਹੈ। ਇਸ ਦੌਰਾਨ ਪੀਏਯੂ ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਅਤੇ ਕੈਮਿਸਟਰੀ ਵਿਭਾਗ ਦੀ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ।